BREAKING NEWS
latest

728x90

Call for advertisement

468x60

header-ad

Slider

latest

Slider Right

randomposts6

Latest Articles

Desh Duniya Newspaper 5 November

 









ਤਕਸ਼ਿਲਾ ਬੁੱਧ ਵਿਹਾਰ ਕਾਦੀਆਂ ਵਿਖੇ ਕਠਿਨ ਚੀਵਰਦਾਨ ਸਮਾਰੋਹ



ਤਕਸ਼ਿਲਾ ਬੁੱਧ ਵਿਹਾਰ ਕਾਦੀਆਂ ਵਿਖੇ ਕਠਿਨ ਚੀਵਰਦਾਨ ਸਮਾਰੋਹ 

   ਲੁਧਿਆਣਾ12 ਅਕਤੂਬਰ (ਹਰਸ਼ਦੀਪ ਸਿੰਘ ਮਹਿਦੂਦਾਂ, ਮਨੋਜ)- ਅੱਜ ਤਕਸ਼ਿਲਾ ਮਹਾਂਬੁੱਧ ਵਿਹਾਰ, ਕਾਦੀਆਂ ਲੁਧਿਆਣਾ ਵਿਖੇ ਭਿਖਸ਼ੂ ਸੰਘ ਦੀ ਪ੍ਰਧਾਨਗੀ ਹੇਠ ਕਠਿਨ ਚੀਵਰਦਾਨ ਧੂਮ ਧਾਮ ਨਾਲ ਮਨਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਭਿਖਸ਼ੂ ਸੁਗਤਾ ਨੰਦ ਅਰੁਣਾਚਲ ਪ੍ਰਦੇਸ਼ ਨੇ ਕਿਹਾ ਕਿ ਕਠਿਨ ਚੀਵਰਦਾਨ ਦੀ ਪ੍ਰੰਪਰਾ ਤਥਾਗਤ ਬੁੱਧ ਦੇ ਸਮੇਂ ਤੋਂ ਚੱਲੀ ਆ ਰਹੀ ਹੈ। ਇਹ ਉਤਸਵ ਤਿੰਨ ਮਹੀਨੇ ਦੇ "ਵਰਸ਼ਾਵਾਸ " ਦੀ ਸਮਾਪਤੀ 'ਤੇ ਮਨਾਇਆ ਜਾਂਦਾ ਹੈ। ਜੋ ਹਰੇਕ ਤਰ੍ਹਾਂ ਦੀਆਂ ਕਠਿਨਾਈਆਂ ਨੂੰ ਪਾਰ ਕਰਕੇ ਉਪਾਸਕਾਂ ਵੱਲੋ ਭਿਖਸੂਆਂ ਨੂੰ ਸ਼ਰਧਾ ਨਾਲ ਦਾਨ ਦਿੱਤਾ ਜਾਂਦਾ ਹੈ। ਉਪਰੰਤ ਭੰਤੇ ਪ੍ਰਗਿਆ ਬੋਧੀ , ਭੰਤੇ ਚੰਦਰ ਕੀਰਤੀ ਅਤੇ ਭੰਤੇ ਦਰਸ਼ਨਦੀਪ ਬੋਧੀ ਵਲੋਂ ਭਿਖਸ਼ੂ ਸੁਗਤਾ ਨੰਦ ਦਾ ਸਮਾਗਮ 'ਚ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ। ਭਿਖਸ਼ੂ ਸੰਘ ਵੱਲੋਂ ਉਪਾਸਕਾਂ ਦੇ ਦਾਨ ਦਾ ਅਨੁਮੋਦਰ ਕੀਤਾ  ਗਿਆ। ਇਸ ਮੌਕੇ 'ਤੇ 22 ਭਿਖਸ਼ੂਆਂ ਨੇ ਉਪਾਸਕਾਂ ਦਾ ਮਾਰਗ ਦਰਸ਼ਨ ਕੀਤਾ । 


 

          ਇਸ ਮੌਕੇ 'ਤੇ ਐਡਵੋਕੇਟ ਹਰਭਜਨ ਸਾਂਪਲਾ ਪ੍ਰਧਾਨ ਪੰਜਾਬ ਬੁੱਧਿਸ਼ਟ ਸੁਸਾਇਟੀ (ਰਜਿ) ਪੰਜਾਬ,                  ਮਨੋਜ ਕੁਮਾਰ ਜਨਰਲ ਸਕੱਤਰ, ਰਾਮ ਦਾਸ ਗੁਰੂ ਖਜ਼ਾਨਚੀ, ਡਾ. ਹਰਭਜਨ ਲਾਲ, ਡਾ. ਹਰਬੰਸ ਬਿਰਦੀ ਯੂਕੇ, ਨੈਣਦੀਪ, ਸੰਤੋਖ ਰਾਮ, ਸੋਨੂ ਅੰਬੇਡਕਰ ਬਸਪਾ, ਅਵਤਾਰ ਸਿੰਘ, ਰਾਮ ਨਰਾਇਣ ਬੌਧ, ਡਾ.ਤਰੀ ਭਵਨ, ਸ਼੍ਰੀਮਤੀ ਕਾਂਨਤਾ ਸਾਂਪਲਾ, ਸ਼੍ਰੀਮਤੀ ਮਨਜੀਤ ਕੌਰ ਸਾਂਪਲਾ, ਸ਼੍ਰੀਮਤੀ ਮੀਨੂੰ ਬੌਧ ਧੰਮਾਂ ਵੇਵਜ਼ , ਇਨਕਲਾਬ ਸਿੰਘ, ਜਤਿੰਦਰ ਕੁਮਾਰ, ਵਿਜੇ ਕੁਮਾਰ, ਐਡਵੋਕੇਟ ਕੁਲਵੰਤ ਗੁਰੂ, ਸ਼੍ਰੀਮਤੀ ਸੰਗੀਤਾ, ਸ਼੍ਰੀਮਤੀ ਚਰਨਜੀਤ ਕੌਰ,ਸ਼੍ਰੀਮਤੀ ਸੁਰਿੰਦਰ ਕੌਰ ਬਾਲੀ ਅਤੇ ਹੋਰ ਸੈਂਕੜੇ ਉਪਾਸਕਾਂ ਨੇ ਭਾਗ ਲਿਆ।

ਜਾਤੀ ਉਤਪੀੜਨ ਕਾਰਨ ਖੁਦਕੁਸ਼ੀ ਕਰਨ ਵਾਲੇ ਏਡੀਜੀਪੀ ਨੂੰ ਇਨਸਾਫ ਦਿਵਾਉਣ ਲਈ ਬਸਪਾ ਵੱਲੋਂ ਧਰਨੇ ਉਪਰੰਤ ਰਾਸ਼ਟਰਪਤੀ ਨੂੰ ਭੇਜਿਆ ਗਿਆ ਮੰਗ ਪੱਤਰ



ਚੀਫ ਜਸਟਿਸ ਉੱਤੇ ਜੁੱਤੀ ਸੁੱਟਣ ਅਤੇ ਜਾਤੀ ਉਤਪੀੜਨ ਤੋਂ ਬਾਅਦ ਆਈਪੀਐਸ ਅਫਸਰ ਵੱਲੋਂ ਖੁਦਕੁਸ਼ੀ 'ਤੇ ਕੋਈ ਕਾਰਵਾਈ ਨਾ ਹੋਣ ਨਾਲ ਭਾਜਪਾ ਬੇਨਕਾਬ ਹੋਈ : ਆਗੂ

   ਲੁਧਿਆਣਾ 13 ਅਕਤੂਬਰ (ਹਰਸ਼ਦੀਪ ਸਿੰਘ ਮਹਿਦੂਦਾਂ, ਜਗਜੀਤ ਸਿੰਘ ਸਾਂਪਲਾ) ਬਹੁਜਨ ਸਮਾਜ ਪਾਰਟੀ ਜਿਲ੍ਹਾ ਲੁਧਿਆਣਾ ਸ਼ਹਿਰੀ ਅਤੇ ਦਿਹਾਤੀ ਟੀਮ ਵੱਲੋਂ ਪੰਜਾਬ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਦੇ ਦਿਸ਼ਾ ਨਿਰਦੇਸ਼ ਉੱਤੇ ਜਿਲ੍ਹੇ ਦੇ ਡੀਸੀ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਦਿੱਤਾ ਗਿਆ।  ਜਿਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਸਪਾ ਆਗੂ ਪੰਜਾਬ ਜਨਰਲ ਸਕੱਤਰ ਬਲਵਿੰਦਰ ਬਿੱਟਾ, ਪੰਜਾਬ ਸਕੱਤਰ ਭਾਗ ਸਿੰਘ ਸਰੀਂਹ,  ਜ਼ਿਲ੍ਹਾ ਇੰਚਾਰਜ ਪ੍ਰਗਣ ਬਿਲਗਾ, ਦਿਹਾਤੀ ਪ੍ਰਧਾਨ ਨਿਰਮਲ ਸਿੰਘ ਸਾਇਆ,  ਜਿਲਾ ਪ੍ਰਧਾਨ ਸ਼ਹਿਰੀ ਬਲਵਿੰਦਰ ਜੱਸੀ ਨੇ ਦੱਸਿਆ ਕਿ ਬੀਤੇ ਦਿਨੀਂ ਹਰਿਆਣਾ ਦੇ ਏਡੀਜੀਪੀ ਵਾਈ ਪੂਰਨ ਕੁਮਾਰ ਨੇ ਹਰਿਆਣਾ ਦੇ ਡੀਜੀਪੀ ਸਮੇਤ ਕੁਝ ਹੋਰਨਾਂ ਅਧਿਕਾਰੀਆਂ ਵੱਲੋਂ ਦਿੱਤੇ ਜਾਤੀ ਉਤਪੀੜਨ ਦੇ ਚੱਲਦਿਆਂ ਆਤਮ ਹੱਤਿਆ ਕਰ ਲਈ ਸੀ ਜਿਸ ਸਬੰਧੀ ਉਸ ਵੱਲੋਂ ਸੁਸਾਇਡ ਨੋਟ ਵੀ ਲਿਖਿਆ ਗਿਆ ਸੀ। ਉਸਦੀ ਆਈ ਏ ਐਸ ਪਤਨੀ ਅਮਨੀਤ ਨੇ ਉਸ ਸੁਸਾਇਡ ਨੋਟ ਦੇ ਅਧਾਰ 'ਤੇ ਸਾਰੇ 15 ਦੋਸ਼ੀਆਂ ਨੂੰ ਜਿਥੇ ਦਰਜ ਮੁਕਦਮੇਂ 'ਚ ਨਾਮਜਦ ਕਰਨ ਦੀ ਮੰਗ ਕੀਤੀ ਸੀ ਉਥੇ ਹੀ ਡੀਜੀਪੀ ਸ਼ਤਰੂਘਣ ਕਪੂਰ ਅਤੇ ਐਸ ਪੀ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਵੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਕਈ ਦਿਨ ਬੀਤ ਜਾਣ ਤੋਂ ਬਾਅਦ ਵੀ ਜਦੋਂ ਹਰਿਆਣਾ ਦੀ ਭਾਜਪਾ ਸਰਕਾਰ ਨੇ ਪਰਿਵਾਰ ਦੀ ਗੱਲ ਨਹੀਂ ਮੰਨੀ ਤਾਂ ਬਸਪਾ ਸੂਬਾ ਪ੍ਰਧਾਨ ਸ੍ਰ ਕਰੀਮਪੁਰੀ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਅੱਜ ਪੰਜਾਬ ਭਰ ਵਿੱਚ ਜ਼ਿਲ੍ਹਾ ਹੈਡ ਕੁਆਟਰਾਂ ਉੱਤੇ ਧਰਨੇ ਦੇਣ ਉਪਰੰਤ ਡੀਸੀ ਰਾਹੀਂ ਦੇਸ਼ ਦੇ ਰਾਸ਼ਟਰਪਤੀ ਨੂੰ ਇਹੀ ਮੰਗ ਤਹਿਤ ਮੰਗ ਪੱਤਰ ਭੇਜੇ ਗਏ ਹਨ। ਆਗੂਆਂ ਨੇ ਕਿਹਾ ਕਿ ਜੇਕਰ ਪਰਿਵਾਰ ਨੂੰ ਇਨਸਾਫ ਨਾ ਦਿੱਤਾ ਗਿਆ ਤਾਂ ਉਹ ਪਾਰਟੀ ਹਾਈ ਕਮਾਂਡ ਵੱਲੋਂ ਤਿੱਖੇ ਤੋਂ ਤਿੱਖੇ ਸੰਘਰਸ਼ ਨੂੰ ਸਫਲ ਬਣਾਉਣ ਲਈ ਹਰ ਕੀਮਤ ਅਦਾ ਕਰਨ ਲਈ ਤਿਆਰ ਹਨ।ਆਗੂਆਂ ਨੇ ਕਿਹਾ ਕਿ ਨਿਆ ਦੀ ਸਭ ਤੋਂ ਉੱਚੀ ਕੁਰਸੀ ਉੱਤੇ ਬਿਰਾਜਮਾਨ ਚੀਫ ਜਸਟਿਸ ਉੱਤੇ ਜਾਤੀ ਮਾਨਸਿਕਤਾ ਤਹਿਤ ਸੁੱਤੀ ਗਈ ਜੁੱਤੀ ਉੱਤੇ ਕੇਂਦਰ ਦੀ ਭਾਜਪਾ ਸਰਕਾਰ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਕਿ ਦੂਜਾ ਇਹ ਭਾਣਾ ਵਾਪਰ ਗਿਆ। ਉਨ੍ਹਾਂ ਕਿਹਾ ਕਿ ਦੋਵਾਂ ਮਾਮਲਿਆਂ ਚ ਭਾਜਪਾ ਸਰਕਾਰ ਦੀ ਕਰਵਾਈ ਕਟਿਹਰੇ ਵਿੱਚ ਖੜ੍ਹੀ ਹੈ ਜ਼ੋ ਇਸ ਗੱਲ ਦਾ ਸੰਕੇਤ ਹੈ ਕਿ ਭਾਜਪਾ ਨੂੰ ਦੇਸ਼ ਦੇ ਦਲਿਤ ਪਿਛੜਿਆਂ ਦੀ ਕੋਈ ਪ੍ਰਵਾਹ ਨਹੀਂ ਭਾਵੇਂ ਇਹ ਉਹ ਕਿੱਡੇ ਵੀ ਅਹੁਦੇ ਉੱਤੇ ਬਿਰਾਜਮਾਨ ਕਿਉਂ ਨਹੀਂ ਪਰ ਬਸਪਾ ਇਸਨੂੰ ਬਰਦਾਸ਼ਤ ਨਹੀਂ ਕਰੇਗੀ ਤੇ ਭਾਜਪਾ ਦਾ ਦਲਿਤ ਪਿਛੜਾ ਵਿਰੋਧੀ ਚੇਹਰਾ ਬੇਨਕਾਬ ਕਰੇਗੀ। ਇਸ ਮੌਕੇ ਬਿੱਟੂ ਸ਼ੇਰਪੁਰ, ਮਨਜੀਤ ਸਿੰਘ ਬਾੜੇਵਾਲ, ਭੁਪਿੰਦਰ ਸਿੰਘ ਜੌੜਾ, ਗੁਰਦੀਪ ਚਮਿੰਡਾ, ਅਮਰੀਕ ਸਿੰਘ ਘੁਲਾਲ, ਗੁਰਮੀਤ ਸਿੰਘ ਰੇਲਵੇ, ਕਮਲ ਘਈ, ਸੁਖਦੇਵ ਚੱਡਾ, ਬਲਜੀਤ ਸਾਇਆਂ, ਇੰਦਰੇਸ਼ ਕੁਮਾਰ, ਸੋਨੂੰ ਕੁਮਾਰ, ਸੁਰਜਨ ਕੁਮਾਰ ਠੇਕੇਦਾਰ, ਬਿਸ਼ੰਬਰ ਲਾਲ, ਮਾਸਟਰ ਰਾਜਕੁਮਾਰ, ਕਰਮ ਪਾਲ ਮੌਰੀਆ, ਮਹਾਂ ਸਿੰਘ ਬਾੜੇਵਾਲ, ਮਾਸਟਰ ਵੀਰ ਸਿੰਘ ਸੰਗੋਵਾਲ, ਜਸਵੀਰ ਸਿੰਘ ਸੰਗੋਵਾਲ, ਬਲਵਿੰਦਰ ਸਿੰਘ ਜਸਪਾਲ ਬਾਂਗਰ, ਹਰਮੀਤ ਸਿੰਘ ਸ਼ੇਰਪੁਰ, ਜਰਨੈਲ ਸਿੰਘ ਡੇਹਲੋਂ, ਤੇਜਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।

ਆਈ ਪੀ ਐਸ ਅਧਿਕਾਰੀ ਦੀ ਖੁਦਕੁਸ਼ੀ ਮਾਮਲੇ ਵਿੱਚ ਬਸਪਾ ਹੋਈ ਸਖ਼ਤ

 


ਐੱਫ ਆਈ ਆਰ ਚ ਕਿਸੇ ਦੋਸ਼ੀ ਦਾ ਨਾਮ ਨਾਮਜਦ ਨਾ ਕਰਨ ਦੇ ਰੋਸ ਚ 13 ਨੂੰ ਕਰੇਗੀ ਰੋਸ ਪ੍ਰਦਰਸ਼ਨ 

  ਚੰਡੀਗੜ੍ਹ 11 ਅਕਤੂਬਰ (ਗੁਰਿੰਦਰ ਕੌਰ ਮਹਿਦੂਦਾਂ, ਸੁਖਵਿੰਦਰ ਸਿੰਘ ਭੱਟੀ) ਹਰਿਆਣਾ 'ਚ ਆਈ ਪੀ ਐਸ ਅਧਿਕਾਰੀ ਵਾਈ ਪੂਰਨ ਕੁਮਾਰ ਵੱਲੋਂ ਜਾਤੀ ਉਤਪੀੜਨ ਦੇ ਚੱਲਦਿਆਂ ਖੁਦਕੁਸ਼ੀ ਕਰਨ ਮਾਮਲੇ ਵਿੱਚ ਬਹੁਜਨ ਸਮਾਜ ਪਾਰਟੀ ਨੇ ਸਖ਼ਤ ਰੁੱਖ ਅਖਤਿਆਰ ਕਰ ਲਿਆ ਹੈ। ਜਿਸਦੀ ਵਜਾਹ ਦੱਸਦਿਆਂ ਪੰਜਾਬ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਸਾਬਕਾ ਸੰਸਦ ਮੈਂਬਰ ਨੇ ਦੇਰ ਰਾਤ ਆਪਣੇ ਫੇਸਬੁੱਕ ਪੇਜ ਉੱਤੇ ਲਾਈਵ ਹੋ ਕੇ ਦੱਸਿਆ ਕਿ ਐੱਫ ਆਈ ਆਰ 'ਚ ਕਿਸੇ ਦੋਸ਼ੀ ਦਾ ਨਾਮ ਨਾਮਜਦ ਨਾ ਕਰਨਾ ਸਾਫ ਕਰਦਾ ਹੈ ਕਿ ਹਰਿਆਣਾ ਦੀ ਭਾਜਪਾ ਸਰਕਾਰ ਦੋਸ਼ੀਆਂ ਉੱਤੇ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਲੱਗੀ ਹੈ ਜਿਸਨੂੰ ਬਸਪਾ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਅਤੇ ਦਲਿਤ ਪਿਛੜਾ ਵਿਰੋਧੀ ਭਾਜਪਾ ਨੂੰ ਸਬਕ ਸਿਖਾਉਣ ਅਤੇ ਮ੍ਰਿਤਕ ਪੂਰਨ ਕੁਮਾਰ ਨੂੰ ਇਨਸਾਫ ਦਿਵਾਉਣ ਲਈ ਬਸਪਾ 13 ਅਕਤੂਬਰ ਨੂੰ ਰੋਸ ਰੋਸ ਪ੍ਰਦਰਸ਼ਨ ਕਰੇਗੀ।ਉਨ੍ਹਾਂ ਦੱਸਿਆ ਕਿ ਧਰਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਖੇ ਜ਼ਿਲ੍ਹਾ ਹੈਡ ਕੁਆਟਰਾਂ ਉੱਤੇ ਕੀਤੇ ਜਾਣਗੇ ਅਤੇ ਇਸ ਦੌਰਾਨ ਦੇਸ਼ ਦੀ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜ ਕੇ ਸਾਰੇ ਦੋਸ਼ੀਆਂ ਲਈ ਸਖ਼ਤ ਸਜ਼ਾਵਾਂ ਦਿਵਾਉਣ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਸਪਾ ਜਰੂਰਤ ਪੈਣ 'ਤੇ ਇਸਤੋਂ ਵੀ ਤਿੱਖਾ ਸੰਘਰਸ਼ ਵਿੱਢਣ ਤੋਂ ਗੁਰੇਜ ਨਹੀਂ ਕਰੇਗੀ। 

  ਉਨ੍ਹਾਂ ਕਿਹਾ ਕਿ ਸਮੁੱਚੀ ਬਹੁਜਨ ਸਮਾਜ ਪਾਰਟੀ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਹੈ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਜਿੱਥੇ ਸਾਡੀ ਕੌਮੀਂ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਨੇ ਕੱਲ ਹੀ ਬਿਆਨ ਜਾਰੀ ਕਰਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਉਥੇ ਹੀ ਸੂਸਾਈਡ ਨੋਟ ਵਿੱਚ ਜਿੰਨ੍ਹਾ ਦੋਸ਼ੀਆਂ ਦੇ ਨਾਮ ਲਿਖੇ ਗਏ ਹਨ ਉਨ੍ਹਾ ਨੂੰ ਐੱਫ ਆਈ ਆਰ ਨਾਮਜਦ ਕਰਕੇ ਉਨ੍ਹਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਾਡੇ ਚੰਡੀਗੜ੍ਹ ਦੇ ਪ੍ਰਧਾਨ ਲਗਾਤਾਰ ਮ੍ਰਿਤਕ ਵਾਈ ਪੂਰਨ ਕੁਮਾਰ ਦੀ ਪਤਨੀ ਅਮਨੀਤ ਜ਼ੋ ਖੁਦ ਇੱਕ ਸੀਨੀਅਰ ਆਈ ਏ ਐਸ ਹਨ ਦੇ ਸੰਪਰਕ ਵਿੱਚ ਹਨ ਉਥੇ ਹੀ ਸਾਡੇ ਹਰਿਆਣਾ ਦੇ ਪ੍ਰਧਾਨ ਅਤੇ ਪੰਜਾਬ ਦੇ ਵਿਧਾਇਕ ਵੀ ਕੱਲ ਪਰਿਵਾਰ ਨੂੰ ਮਿਲ ਚੁੱਕੇ ਹਨ ਅਤੇ ਮੈਂ ਵੀ ਪਰਿਵਾਰ ਨੂੰ ਮਿਲਿਆ, ਉਨ੍ਹਾਂ ਨੂੰ ਹਰ ਹੀਲੇ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ ਹੈ। 

  ਸ੍ਰ ਕਰੀਮਪੁਰੀ ਨੇ ਦੱਸਿਆ ਕਿ ਪਰਿਵਾਰ ਨੇ ਸਾਨੂੰ ਦੱਸਿਆ ਕਿ ਉਹ ਲਗਾਤਾਰ ਹਰਿਆਣਾ ਦੀ ਭਾਜਪਾ ਸਰਕਾਰ ਤੋਂ ਇਹ ਮੰਗ ਕਰਦੇ ਆ ਰਹੇ ਹਨ ਕਿ ਖੁਦਕੁਸ਼ੀ ਨੋਟ ਵਿੱਚ ਜਿੰਨ੍ਹਾ ਆਈ ਏ ਐਸ, ਆਈ ਪੀ ਐਸ ਅਧਿਕਾਰੀਆਂ ਦੇ ਨਾਮ ਲਿਖੇ ਹੋਏ ਹਨ ਉਨ੍ਹਾ ਦੇ ਨਾਮ ਐੱਫ ਆਈ ਆਰ ਚ ਦਰਜ ਕੀਤੇ ਜਾਣ ਪਰ ਅਫਸੋਸ ਕਿ ਉਨ੍ਹਾਂ ਚੋਂ ਕਿਸੇ ਇੱਕ ਦਾ ਨਾਮ ਵੀ ਨਾਮਜਦ ਨਹੀਂ ਕੀਤਾਂ ਗਿਆ। 

   ਸ੍ਰ ਕਰੀਮਪੁਰੀ ਨੇ ਕਿਹਾ ਕਿ ਖੁਦਕੁਸ਼ੀ ਨੋਟ ਖੁਦ ਇੱਕ ਵੱਡਾ ਸਬੂਤ ਹੈ ਜਿਸਨੂੰ ਨਜਰਅੰਦਾਜ ਕਰਕੇ ਜਿਸ ਪ੍ਰਕਾਰ ਕਾਰਵਾਈ ਕੀਤੀ ਜਾ ਰਹੀ ਹੈ ਉਹ ਸਿੱਧ ਕਰਦੀ ਹੈ ਭਾਜਪਾ ਦੀ ਦਲਿਤ ਵਿਰੋਧੀ ਸੋਚ ਦੇ ਚੱਲਦਿਆਂ ਹਰਿਆਣਾ ਦੀ ਭਾਜਪਾ ਸਰਕਾਰ ਦੋਸ਼ੀਆਂ ਨੂੰ ਬਚਾਉਣ ਦੇ ਯਤਨ ਕਰ ਰਹੀ ਹੈ। ਸ੍ਰ ਕਰੀਮਪੁਰੀ ਨੇ ਦੱਸਿਆ ਕਿ ਪਰਿਵਾਰ ਦੀ ਸਹਿਮਤੀ ਤੋਂ ਬਿਨ੍ਹਾਂ ਹਸਪਤਾਲ ਚੋਂ ਮ੍ਰਿਤਕ ਦੀ ਲਾਸ਼ ਨੂੰ ਪੀਜੀਆਈ ਹਸਪਤਾਲ ਵਿੱਚ ਤਬਦੀਲ ਕਰਨਾ ਇਹੀ ਸਿੱਧ ਕਰਦਾ ਹੈ।

 ਸ੍ਰ ਕਰੀਮਪੁਰੀ ਨੇ ਕਿਹਾ ਕਿ ਇਹ ਹਮਲਾ ਹੈ ਜਾਤੀ ਉਤਪੀੜਨ ਦਾ। ਖੁਦਕੁਸ਼ੀ ਨੋਟ ਵਿੱਚ ਵੀ ਮ੍ਰਿਤਕ ਨੇ ਇਹੀ ਲਿਖਿਆ ਕਿ ਉਸਦਾ ਪੰਜ ਸਾਲ ਤੋਂ ਜਾਤੀ ਉਤਪੀੜਨ ਹੋ ਰਿਹਾ ਸੀ। ਉਸਨੇ ਲਿਖਿਆ ਹੈ ਕਿ ਮੈਨੂੰ ਲਗਾਤਾਰ ਅਪਮਾਨਿਤ ਕੀਤਾ ਜਾ ਰਿਹਾ ਸੀ, ਮੇਰੀ ਛੁੱਟੀ ਮਨਜੂਰ ਨਹੀਂ ਸੀ ਕੀਤੀ ਜਾ ਰਹੀ, ਮੇਰੇ ਉੱਤੇ ਅੱਤਿਆਚਾਰ ਹੋ ਰਿਹਾ ਸੀ, ਮੈਨੂੰ ਇਨਸਾਫ਼ ਨਹੀਂ ਮਿਲ ਰਿਹਾ ਸੀ। ਉਹ ਵਿਅਕਤੀ ਪੰਜ ਸਾਲ ਤੋਂ ਇਸ ਜਾਤੀ ਉਤਪੀੜਨ ਦਾ ਸਾਹਮਣਾ ਕਰ ਰਿਹਾ ਸੀ ਜਿਸਨੂੰ ਉਸਦੀ ਚੰਗੀ ਕਾਰਗੁਜਾਰੀ ਕਰਕੇ ਰਾਸ਼ਟਰਪਤੀ ਐਵਾਰਡ ਮਿਲਿਆ ਹੋਇਆ ਸੀ।

  ਸ੍ਰ ਕਰੀਮਪੁਰੀ ਨੇ ਕਿਹਾ ਸਾਰੇ ਘਟਨਾ ਕ੍ਰਮ ਨੂੰ ਦੇਖਦੇ ਹੋਏ ਇਸਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਇਹ ਫੈਸਲਾ ਕੀਤਾ ਕਿ 13 ਅਕਤੂਬਰ ਨੂੰ ਰੋਸ ਪ੍ਰਦਰਸ਼ਨ ਦੌਰਾਨ ਡੀਸੀਆਂ ਰਾਹੀਂ ਦੇਸ਼ ਦੀ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜੇ ਜਾਣਗੇ ਤਾਂ ਕਿ ਚੀਫ ਜਸਟਿਸ ਆਫ ਇੰਡੀਆ ਬੀ ਆਰ ਗਵਈ ਦੇ ਮਾਮਲੇ ਵਾਂਗ ਭਾਜਪਾ ਇਸ ਮਾਮਲੇ ਨੂੰ ਵੀ ਕਿਤੇ ਦਬਾਅ ਨਾ ਲਵੇ। ਉਨ੍ਹਾਂ ਕਿਹਾ ਕਿ ਤੁਸੀ ਦੇਖ ਹੀ ਚੁੱਕੇ ਹੋ ਕਿ ਜਿਸਨੇ ਸਾਨੂੰ ਇਨਸਾਫ਼ ਦੇਣਾ ਹੈ ਉਹ ਚੀਫ ਜਸਟਿਸ ਵੀ ਇਸ ਜਾਤੀਵਾਦੀ ਵਿਵਸਥਾ ਤੋਂ ਬਚ ਨਹੀਂ ਰਿਹਾ ਉਥੇ ਅਸੀਂ ਕਿ ਉਮੀਦ ਕਰ ਸਕਦੇ ਹਾਂ। ਇਸ ਲਈ ਸਾਡਾ ਕੋਈ ਹੋਰ ਅਧਿਕਾਰੀ ਅਜਿਹੀ ਵਿਵਸਥਾ ਦਾ ਸ਼ਿਕਾਰ ਨਾ ਹੋਵੇ ਅਸੀਂ ਇਹ ਸੰਘਰਸ਼ ਵਿੱਢਣ ਦਾ ਫੈਸਲਾ ਕੀਤਾ ਹੈ ਜਿਸ ਵਿੱਚ ਸ਼ਾਮਿਲ ਹੋਣ ਲਈ ਅਸੀਂ ਆਮ ਜਨ ਤੋਂ ਇਲਾਵਾ ਮੁਲਾਜਮ ਅਤੇ ਅਫ਼ਸਰਸ਼ਾਹੀ ਨੂੰ ਵੀ ਖੁੱਲਾ ਸੱਦਾ ਦਿੰਦੇ ਹਾਂ ਕਿ ਉਹ ਵੀ ਇਨਸਾਫ਼ ਦੀ ਲੜਾਈ ਦਾ ਹਿੱਸਾ ਬਣਨ।

Desh Duniya Newspaper 1 September

 









ਬੇਰੁਜ਼ਗਾਰ ਆਈ ਟੀ ਆਈ ਅਪ੍ਰੈਂਟਿਸਸ਼ਿਪ ਯੂਨੀਅਨ ਪੰਜਾਬ ਦੇ ਆਗੂ ਬਿਜਲੀ ਨਿਗਮ ਦੀ ਮੈਨੇਜਮੈਂਟ ਨੂੰ ਮਿਲੇ



ਬੇਰੁਜ਼ਗਾਰ ਆਈ ਟੀ ਆਈ ਅਪ੍ਰੈਂਟਿਸਸ਼ਿਪ ਯੂਨੀਅਨ ਪੰਜਾਬ ਦੇ ਆਗੂ ਬਿਜਲੀ ਨਿਗਮ ਦੀ ਮੈਨੇਜਮੈਂਟ ਨੂੰ ਮਿਲੇ

ਜੇਕਰ ਸਾਡੀ ਜਲਦ ਜੁਆਨਿੰਗ ਨਾ ਕਰਵਾਈ ਗਈ ਤਾਂ ਅਸੀਂ ਅਣਮਿੱਥੇ ਸਮੇਂ ਦੇ ਧਰਨੇ ਲਈ ਹੋਵਾਂਗੇ ਮਜਬੂਰ : ਆਗੂ

 ਪਟਿਆਲਾ 25 ਅਗਸਤ (ਹਰਸ਼ਦੀਪ ਸਿੰਘ ਮਹਿਦੂਦਾਂ, ਸੋਨੀ ਭੜੋ) ਬੇਰੁਜ਼ਗਾਰ ਆਈ ਟੀ ਆਈ ਅਪ੍ਰੈਂਟਿਸਸ਼ਿਪ ਯੂਨੀਅਨ ਪੰਜਾਬ ਦੇ ਉੱਪ ਪ੍ਰਧਾਨ ਕੁਲਦੀਪ ਸਿੰਘ ਮਾਲੇਰਕੋਟਲਾ ਨੇ ਪੱਤਰਕਾਰਾ ਨਾਲ ਗੱਲ ਬਾਤ ਕਰਦੇ ਹੋਏ ਦੱਸਿਆ ਕਿ ਅੱਜ ਪੰਜਾਬ ਰਾਜ ਬਿਜਲੀ ਬੋਰਡ ਲਿਮਟਿਡ ਪਟਿਆਲ਼ਾ ਵਿਖੇ ਮੈਨੇਜਰ ਆਈ.ਆਰ./ ਪੀਐੱਸਪੀਸੀਐੱਲ ਅਤੇ ਸੀ.ਐੱਮ.ਡੀ./ਪੀਐੱਸਪੀਸੀਐੱਲ ਨਾਲ ਯੂਨੀਅਨ ਦੀ ਮੀਟਿੰਗ ਸਫ਼ਲਤਾ ਪੂਰਵਕ ਰਹੀ ਹੈ। ਮੀਟਿੰਗ ਵਿੱਚ ਯੂਨੀਅਨ ਵੱਲ਼ੋਂ ਪੰਜਾਬ ਰਾਜ ਬਿਜਲੀ ਬੋਰਡ ਲਿਮਟਿਡ ਪਟਿਆਲ਼ਾ ਦੇ ਮੈਨੇਜਰ ਆਈ.ਆਰ./ ਪੀਐੱਸਪੀਸੀਐੱਲ ਸ੍ਰੀ ਰਣਵੀਰ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ, ਜਿਸ ਵਿੱਚ ਵਿਭਾਗ ਵੱਲ਼ੋਂ ਲਿਖਤੀ ਰੂਪ ਵਿੱਚ ਜਲਦੀ ਡਾਕਿਊਮੈਂਟੇਸ਼ਨ ਦੀ ਪ੍ਰਕਿਰਿਆ ਸੁਰੂ ਕਰਵਾਕੇ ਅਤੇ ਸਤੰਬਰ ਮਹੀਨੇ ਵਿੱਚ 2600 ਟ੍ਰੇਨੀ ਦੀਆ ਜੋਆਨਿੰਗਾ ਦੇਣ ਦਾ ਵਾਅਦਾ ਕੀਤਾ ਹੈ। ਯੂਨੀਅਨ ਮੈਂਬਰਾਂ ਵੱਲ਼ੋਂ ਦੱਸਿਆ ਗਿਆ ਹੈ ਕਿ ਇੱਕ ਸਾਲਾ ਅਪ੍ਰੈਂਟਿਸਸ਼ਿਪ ਲਾਇਨਮੈਨ ਟਰੇਡ ਸੂਚਨਾ ਨੰ: 01/ਅਪ੍ਰੈਂਟਿਸਲਾਈਨਮੈਨ/2025-26 ਦੇ ਤਹਿਤ ਸੈਸ਼ਨ 2025-26 ਲਈ ਲਾਈਨਮੈਨ ਟ੍ਰੇਡ ਵਿੱਚ ਅਪ੍ਰੈਂਟਿਸਸ਼ਿਪ ਲਈ ਉਮੀਦਵਾਰਾਂ ਦੀ ਚੋਣ ਲਈ ਮਿਤੀ 19, 20, ਅਤੇ 23 ਜੂਨ 2025 ਨੂੰ ਪੇਪਰ ਲੈ ਗਏ ਸਨ। ਜਿਸ ਦਾ ਰਿਜ਼ਲਟ 18/08/2025 ਨੂੰ ਆਫੀਸ਼ੀਅਲ ਵੈੱਬ ਸਾਈਟ ਤੇ ਅਪਲੋਡ ਕਰ ਦਿੱਤਾ ਗਿਆ ਸੀ। ਉੱਪ ਪ੍ਰਧਾਨ ਕੁਲਦੀਪ ਸਿੰਘ ਮਾਲੇਰਕੋਟਲਾ ਅਤੇ ਯੂਨੀਅਨ ਮੈਂਬਰਾਂ ਵੱਲੋਂ ਜਲਦੀ ਤੋ ਜਲਦੀ ਡਾਕਿਊਮੈਂਟੇਸ਼ਨ ਵੈਰੀਫਿਕੇਸ਼ਨ ਕਰਵਾਕੇ ਸਤੰਬਰ 2025 ਵਿੱਚ ਸਾਰੇ ਯੋਗਵਰ ਟ੍ਰੇਨੀਜ  ਨੂੰ ਜੋਆਨਿੰਗਾ ਦਿੱਤੀਆ ਜਾਣ ਦੀ ਗੱਲ ਕਹੀ ਗਈ ਹੈ। ਨਾਲ ਉਹਨਾਂ ਇਹ ਵੀ ਕਿਹਾ ਕਿ ਯੂਨੀਅਨ ਨੂੰ ਹਰ ਵਾਰੀ ਧਰਨੇ ਲਗਾਕੇ ਛੋਟੀ ਤੋ ਛੋਟੀ ਪਹਿਰਵਾਈ ਕਰਵਾਉਣੀ ਪੈ ਰਹੀ ਹੈ।  ਉਹਨਾਂ ਦਸਿਆ ਕਿ ਸੱਭ ਤੋ ਪਹਿਲਾ ਧਰਨਾ ਲਗਾਕੇ ਅਪ੍ਰੈਂਟਿਸਸ਼ਿਪ ਦੀਆ ਪੋਸਟਾਂ ਕਢਵਾਈਆ ਤੇ ਫਿਰ ਧਰਨਾ ਲਗਾਕੇ ਪੇਪਰ ਦੀ ਮਿਤੀ ਲਈ ਗਈ ਤੇ ਹੁਣ ਫਿਰ ਅਪ੍ਰੈਂਟਿਸਸ਼ਿਪ ਦਾ ਰਿਜ਼ਲਟ ਵੀ ਸਾਨੂੰ ਧਰਨਾ ਲਗਾਕੇ ਹੀ ਜਾਰੀ ਕਰਵਾਉਣਾ ਪਿਆ ਹੈ।

   ਉਹਨਾਂ ਕਿਹਾ ਕਿ ਜਲਦੀ ਤੋ ਜਲਦੀ ਡਾਕੂਮੇਟੇਸ਼ਨ ਵੈਰੀਫਿਕੇਸ਼ਨ ਕਰਵਾ ਕਿ ਸਾਨੂੰ ਜੋਆਨਿੰਗ ਨਹੀਂ ਕਰਵਾਇਆ ਗਿਆ ਤਾ ਯੂਨੀਅਨ ਜਲਦ ਹੀ ਫਿਰ ਤੋ ਅਣ ਮਿਥੇ ਸ਼ਮੇਂ ਲਈ ਸੰਘਰਸ਼ ਲਈ ਤਿਆਰ ਵਰ ਤਿਆਰ ਹੈ। ਯੂਨੀਅਨ ਵੱਲੋਂ ਪੰਜਾਬ ਭਰ ਵਿੱਚ ਅਪ੍ਰੈਂਟਿਸਸ਼ਿਪ ਪੇਪਰ ਪਾਸ ਸਾਥੀਆ ਨੂੰ ਅਪੀਲ ਕੀਤੀ ਕਿ ਉਹ ਆਪਣੇ ਹੱਕਾਂ ਲਈ ਅੱਗੇ ਆਉਣ। ਇਸ ਸ਼ਮੇ ਮਨਪ੍ਰੀਤ ਸਿੰਘ ਰਾਏਪੁਰ (ਕੈਸ਼ੀਅਰ), ਕੁਲਵੰਤ ਸਿੰਘ ਭਵਾਨੀਗੜ੍ਹ (ਸੂਬਾ ਸਕੱਤਰ), ਰਮਨਜੋਤ ਸੰਗਰੂਰ (ਸਲਾਹਕਾਰ), ਪਵਨਦੀਪ ਸਿੰਘ, ਹਰਮਿੰਦਰ ਸਿੰਘ ਈਸ਼ਾਪੁਰ, ਜਸਨਪ੍ਰੀਤ ਸਿੰਘ ਭੀਲੋਵਾਲ ਆਦਿ ਸ਼ਾਮਿਲ ਰਹੇ।

ਬਿਜਲੀ ਕਾਮੇਂ ਫੇਰ ਜਾ ਸਕਦੇ ਨੇ ਹੜਤਾਲ 'ਤੇ, ਮਾਮਲਾ ਸੁਪਰਡੈਂਟ ਅਤੇ ਉੱਪ ਲੇਖਾਕਾਰ ਦੀ ਮੁਅੱਤਲੀ ਦਾ



ਬਿਜਲੀ ਕਾਮੇਂ ਫੇਰ ਜਾ ਸਕਦੇ ਨੇ ਹੜਤਾਲ 'ਤੇ, ਮਾਮਲਾ ਸੁਪਰਡੈਂਟ ਅਤੇ ਉੱਪ ਲੇਖਾਕਾਰ ਦੀ ਮੁਅੱਤਲੀ ਦਾ

ਰੋਸ ਪ੍ਰਦਰਸ਼ਨ ਦੌਰਾਨ ਮੁਅੱਤਲੀ ਰੱਦ ਕਰਕੇ ਸੁੰਦਰ ਨਗਰ ਡਵੀਜ਼ਨ 'ਚ ਤਾਇਨਾਤੀ ਦੀ ਕੀਤੀ ਮੰਗ

ਦੋ ਦਿਨ ਦਾ ਅਲਟੀਮੇਟ ਦਿੰਦਿਆਂ ਤਿੱਖਾ ਸੰਘਰਸ਼ ਵਿੱਢਣ ਦਾ ਐਲਾਨ 

   ਲੁਧਿਆਣਾ 25 ਅਗਸਤ (ਹਰਸ਼ਦੀਪ ਸਿੰਘ ਮਹਿਦੂਦਾਂ, ਮਨਪ੍ਰੀਤ ਰਣ ਦਿਓ) ਸੁੰਦਰ ਨਗਰ ਡਵੀਜ਼ਨ ਵਿੱਚ ਕੰਮ ਕਰਦੇ ਸਮੇਂ ਹਾਦਸਾ ਗ੍ਰਸਤ ਹੋਏ ਮਿਰਤਕ ਅਮਨਪ੍ਰੀਤ ਸਿੰਘ ਦੀ ਮੌਤ ਤੋਂ ਬਾਅਦ ਉਸਦੇ ਪਰਿਵਾਰ ਨੂੰ ਦਿੱਤੇ ਮੁਆਵਜੇ ਦੇ ਕਾਰਨ ਦੇ ਚੱਲਦਿਆਂ ਐਸ ਈ ਪੂਰਬੀ ਵੱਲੋਂ ਮੁਅੱਤਲ ਕੀਤੇ ਏਸੇ ਡਵੀਜ਼ਨ ਦੇ ਸੁਪਰਡੈਂਟ ਯੋਗੇਸ਼ ਕੁਮਾਰ ਅਤੇ ਉੱਪ ਲੇਖਾਕਾਰ ਪ੍ਰਭਜੋਤ ਕੌਰ ਦੀ ਮੁਅੱਤਲੀ ਰੱਦ ਕਰਵਾਉਣ ਲਈ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸਦੀ ਅਗਵਾਈ ਜੁਆਇੰਟ ਫੋਰਮ ਦੇ ਸੂਬਾਈ ਆਗੂ ਰਘਵੀਰ ਸਿੰਘ ਰਾਮਗੜ੍ਹ ਅਤੇ ਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਸੂਬਾਈ ਆਗੂ ਰਛਪਾਲ ਸਿੰਘ ਪਾਲੀ ਨੇ ਸਾਂਝੇ ਤੌਰ ਤੇ ਕੀਤੀ। ਰੋਸ ਪ੍ਰਦਰਸ਼ਨ ਦੌਰਾਨ ਸੱਭ ਤੋਂ ਪਹਿਲਾਂ ਮੁਅੱਤਲ ਕੀਤੇ ਸੁਪਰਡੈਂਟ ਯੋਗੇਸ਼ ਕੁਮਾਰ ਅਤੇ ਉੱਪ ਲੇਖਾਕਾਰ ਪ੍ਰਭਜੋਤ ਕੌਰ ਨੇ ਸਾਰੇ ਮਾਮਲੇ ਤੋਂ ਹਾਜ਼ਰੀਨ ਨੂੰ ਜਾਣੂ ਕਰਵਾਇਆ। ਸੁੰਦਰ ਨਗਰ ਡਵੀਜ਼ਨ ਵਿੱਚ ਪੀ ਐਸ ਈ ਬੀ ਅਕਾਊਂਟਸ ਆਡਿਟ ਐਂਡ ਐਡਮਿਨਸਟਰੇਟਿਵ ਸਰਵਿਸ ਐਸੋਸੀਏਸ਼ਨ ਅਤੇ ਐਮ ਐਸ ਯੂ ਤੋਂ ਇਲਾਵਾ ਹੋਰ ਜਥੇਬੰਦੀਆਂ ਤੇ ਵੱਖ ਵੱਖ ਥਾਵਾਂ ਤੋਂ ਪਹੁੰਚੇ ਬਿਜਲੀ ਮੁਲਾਜਮਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਦੋਵਾਂ ਦੀ ਮੁਅੱਤਲੀ ਨੂੰ ਅਫ਼ਸਰਸ਼ਾਹੀ ਦੀ ਧੱਕੇਸ਼ਾਹੀ ਆਖ ਇਸਨੂੰ ਤੁਰੰਤ ਕਰਨ ਦੀ ਮੰਗ ਕੀਤੀ। ਰੋਸ ਪ੍ਰਦਰਸ਼ਨ ਦੌਰਾਨ ਬਣੀ ਸਹਿਮਤੀ ਮੁਤਾਬਿਕ ਦੋਵਾਂ ਦੀ ਮੁਅੱਤਲੀ ਨੂੰ ਰੱਦ ਕਰਕੇ ਦੋਵਾਂ ਦੀ ਸੁੰਦਰ ਨਗਰ ਡਵੀਜ਼ਨ ਵਿੱਚ ਹੀ ਤੈਨਾਤੀ ਦਾ ਮੈਮੋਰੰਡਮ ਚੀਫ ਇੰਜਨੀਅਰ ਜਗਦੇਵ ਸਿੰਘ ਹਾਂਸ ਅਤੇ ਐਸ ਈ ਪੂਰਬੀ ਸੁਰਜੀਤ ਸਿੰਘ ਨੂੰ ਦਿੱਤਾ ਜਾਵੇਗਾ ਅਤੇ ਜੇਕਰ 2 ਦਿਨ ਦੇ ਅੰਦਰ ਮੰਗ ਨਹੀਂ ਮੰਨੀ ਗਈ ਤਾਂ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ ਜਿਸ ਚੋਂ ਨਿਕਲਣ ਵਾਲੇ ਸਿੱਟਿਆਂ ਦੀ ਜਿੰਮੇਵਾਰੀ ਸਬੰਧਿਤ ਅਧਿਕਾਰੀਆਂ ਦੀ ਹੋਵੇਗੀ। ਆਗੂਆਂ ਨੇ ਸਾਰੀਆਂ ਮੁਲਾਜਮਾਂ ਜਥੇਬੰਦੀਆਂ ਤੇ ਮੁਲਾਜਮਾਂ ਨੂੰ ਏਨ੍ਹਾ ਦੋ ਦਿਨਾਂ ਵਿੱਚ ਖੁਦ ਨੂੰ ਤਿੱਖੇ ਸੰਘਰਸ਼ ਚ ਝੋਂਕਣ ਦੀਆਂ ਤਿਆਰੀਆਂ ਚ ਜੁੱਟ ਜਾਣ ਲਈ ਕਿਹਾ। ਰੋਸ ਪ੍ਰਦਰਸ਼ਨ ਨੂੰ ਕੇਵਲ ਸਿੰਘ ਬਨਵੈਤ, ਜਗੀਰ ਸਿੰਘ, ਗੁਰਪ੍ਰੀਤ ਸਿੰਘ ਮਹਿਦੂਦਾਂ, ਸੁਰਜੀਤ ਕੁਮਾਰ, ਅਵਤਾਰ ਸਿੰਘ ਬੱਸੀਆਂ, ਬਲਵਿੰਦਰ ਸਿੰਘ, ਗੌਰਵ, ਧਰਮਪਾਲ, ਮਨੋਜ ਕੁਮਾਰ, ਲਖਬੀਰ ਸਿੰਘ ਆਰ ਏ, ਰਾਜਿੰਦਰ ਸਿੰਘ, ਗੁਰਦੀਪ ਸਿੰਘ, ਮੋਹਿਤ ਸ਼ਰਮਾ, ਸੰਦੀਪ ਕੁਮਾਰ, ਮੁਕੇਸ਼ ਗਰਗ, ਰੋਹਿਤ ਕੁਮਾਰ ਨੇ ਸੰਬੋਧਨ ਕੀਤਾ। ਇਸ ਮੌਕੇ ਹਰੀ ਦਾਸ ਭੱਟੀ, ਧਰਮਿੰਦਰ, ਵਿਸ਼ਵਜੀਤ ਸ਼ਰਮਾ, ਹਰਪ੍ਰੀਤ ਸਿੰਘ ਆਰ ਏ, ਕਮਲਜੀਤ ਸਿੰਘ, ਮਨਿਕਾ, ਅੰਜਨਾ, ਕਮਲਜੀਤ ਰਣੀਆ, ਨਰਿੰਦਰ ਸਿੰਘ, ਰਾਮਦਾਸ, ਕੁਲਬੀਰ ਸਿੰਘ, ਸ਼ਿਵ ਕੁਮਾਰ ਅਤੇ ਹੋਰ ਹਾਜ਼ਰ ਸਨ।

  ਬਿਜਲੀ ਮੁਲਾਜ਼ਮ ਆਗੂਆਂ ਦੇ ਵਫ਼ਦ ਵੱਲੋਂ ਐਸ ਈ ਸੁਰਜੀਤ ਸਿੰਘ ਨਾਲ ਮੁਲਾਕਾਤ ਕੀਤੀ ਗਈ ਜਿਸ ਬਾਰੇ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਦਾ ਵਿਵਹਾਰ ਨਿੰਦਣਯੋਗ ਸੀ। ਅਸੀਂ ਉਨ੍ਹਾਂ ਨੂੰ ਦੋ ਦਿਨ ਦਾ ਅਲਟੀਮੇਟਮ ਦੇ ਦਿੱਤਾ ਹੈ। ਜੇਕਰ ਉਨ੍ਹਾਂ ਮੁਅੱਤਲੀ ਦੀ ਮੰਗ ਨਾ ਮੰਨੀ ਤਾਂ ਮਜ਼ਬੂਰਨ ਸਾਨੂੰ ਤਿੱਖੇ ਸੰਘਰਸ਼ ਦੀ ਰੂਪ ਰੇਖਾ ਉਲੀਕਣੀ ਪਏ ਸਕਦੀ ਹੈ। ਮੁਲਾਕਾਤ ਤੋਂ ਬਾਅਦ ਬਣਿਆ ਮਾਹੌਲ ਇਸ ਗੱਲ ਦਾ ਸੰਕੇਤ ਕਰ ਰਿਹਾ ਸੀ ਕਿ ਇਸ ਅਧਿਕਾਰੀ ਦੀ ਕਾਰਗੁਜਾਰੀ ਜਿਸ ਨੂੰ ਮੁਲਾਜਮ ਤਾਨਾਸ਼ਾਹੀ ਆਖ ਰਹੇ ਸਨ ਮੁਲਾਜਮ ਜਥੇਬੰਦੀਆਂ ਨੂੰ ਝੰਡੇ ਚ ਡੰਡਾ ਪਾਉਣ ਲਈ ਮਜਬੂਰ ਕਰ ਸਕਦੀ ਹੈ। ਜੇਕਰ ਅਜਿਹਾ ਹੋਇਆ ਤਾਂ ਖਰਾਬ ਮੌਸਮ ਦੇ ਮੱਦੇਨਜਰ ਹਾਲਾਤ ਬੇਕਾਬੂ ਹੋ ਸਕਦੇ ਹਨ ਅਤੇ ਇਹ ਤਾਨਾਸ਼ਾਹੀ ਆਮ ਲੋਕਾਂ ਲਈ ਸਮੱਸਿਆਵਾਂ ਖੜੀਆਂ ਕਰ ਸਕਦੀ ਹੈ। ਹੁਣ ਦੇਖਣਾ ਹੋਵੇਗਾ ਕਿ ਬਾਬੂ ਸ਼ਾਹੀ ਦਾ ਊਟ ਕਿਸ ਕਰਵਟ ਬੈਠਦਾ ਹੈ।