ਐੱਫ ਆਈ ਆਰ ਚ ਕਿਸੇ ਦੋਸ਼ੀ ਦਾ ਨਾਮ ਨਾਮਜਦ ਨਾ ਕਰਨ ਦੇ ਰੋਸ ਚ 13 ਨੂੰ ਕਰੇਗੀ ਰੋਸ ਪ੍ਰਦਰਸ਼ਨ
ਚੰਡੀਗੜ੍ਹ 11 ਅਕਤੂਬਰ (ਗੁਰਿੰਦਰ ਕੌਰ ਮਹਿਦੂਦਾਂ, ਸੁਖਵਿੰਦਰ ਸਿੰਘ ਭੱਟੀ) ਹਰਿਆਣਾ 'ਚ ਆਈ ਪੀ ਐਸ ਅਧਿਕਾਰੀ ਵਾਈ ਪੂਰਨ ਕੁਮਾਰ ਵੱਲੋਂ ਜਾਤੀ ਉਤਪੀੜਨ ਦੇ ਚੱਲਦਿਆਂ ਖੁਦਕੁਸ਼ੀ ਕਰਨ ਮਾਮਲੇ ਵਿੱਚ ਬਹੁਜਨ ਸਮਾਜ ਪਾਰਟੀ ਨੇ ਸਖ਼ਤ ਰੁੱਖ ਅਖਤਿਆਰ ਕਰ ਲਿਆ ਹੈ। ਜਿਸਦੀ ਵਜਾਹ ਦੱਸਦਿਆਂ ਪੰਜਾਬ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਸਾਬਕਾ ਸੰਸਦ ਮੈਂਬਰ ਨੇ ਦੇਰ ਰਾਤ ਆਪਣੇ ਫੇਸਬੁੱਕ ਪੇਜ ਉੱਤੇ ਲਾਈਵ ਹੋ ਕੇ ਦੱਸਿਆ ਕਿ ਐੱਫ ਆਈ ਆਰ 'ਚ ਕਿਸੇ ਦੋਸ਼ੀ ਦਾ ਨਾਮ ਨਾਮਜਦ ਨਾ ਕਰਨਾ ਸਾਫ ਕਰਦਾ ਹੈ ਕਿ ਹਰਿਆਣਾ ਦੀ ਭਾਜਪਾ ਸਰਕਾਰ ਦੋਸ਼ੀਆਂ ਉੱਤੇ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਲੱਗੀ ਹੈ ਜਿਸਨੂੰ ਬਸਪਾ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਅਤੇ ਦਲਿਤ ਪਿਛੜਾ ਵਿਰੋਧੀ ਭਾਜਪਾ ਨੂੰ ਸਬਕ ਸਿਖਾਉਣ ਅਤੇ ਮ੍ਰਿਤਕ ਪੂਰਨ ਕੁਮਾਰ ਨੂੰ ਇਨਸਾਫ ਦਿਵਾਉਣ ਲਈ ਬਸਪਾ 13 ਅਕਤੂਬਰ ਨੂੰ ਰੋਸ ਰੋਸ ਪ੍ਰਦਰਸ਼ਨ ਕਰੇਗੀ।ਉਨ੍ਹਾਂ ਦੱਸਿਆ ਕਿ ਧਰਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਖੇ ਜ਼ਿਲ੍ਹਾ ਹੈਡ ਕੁਆਟਰਾਂ ਉੱਤੇ ਕੀਤੇ ਜਾਣਗੇ ਅਤੇ ਇਸ ਦੌਰਾਨ ਦੇਸ਼ ਦੀ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜ ਕੇ ਸਾਰੇ ਦੋਸ਼ੀਆਂ ਲਈ ਸਖ਼ਤ ਸਜ਼ਾਵਾਂ ਦਿਵਾਉਣ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਸਪਾ ਜਰੂਰਤ ਪੈਣ 'ਤੇ ਇਸਤੋਂ ਵੀ ਤਿੱਖਾ ਸੰਘਰਸ਼ ਵਿੱਢਣ ਤੋਂ ਗੁਰੇਜ ਨਹੀਂ ਕਰੇਗੀ।
ਉਨ੍ਹਾਂ ਕਿਹਾ ਕਿ ਸਮੁੱਚੀ ਬਹੁਜਨ ਸਮਾਜ ਪਾਰਟੀ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਹੈ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਜਿੱਥੇ ਸਾਡੀ ਕੌਮੀਂ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਨੇ ਕੱਲ ਹੀ ਬਿਆਨ ਜਾਰੀ ਕਰਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਉਥੇ ਹੀ ਸੂਸਾਈਡ ਨੋਟ ਵਿੱਚ ਜਿੰਨ੍ਹਾ ਦੋਸ਼ੀਆਂ ਦੇ ਨਾਮ ਲਿਖੇ ਗਏ ਹਨ ਉਨ੍ਹਾ ਨੂੰ ਐੱਫ ਆਈ ਆਰ ਨਾਮਜਦ ਕਰਕੇ ਉਨ੍ਹਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਾਡੇ ਚੰਡੀਗੜ੍ਹ ਦੇ ਪ੍ਰਧਾਨ ਲਗਾਤਾਰ ਮ੍ਰਿਤਕ ਵਾਈ ਪੂਰਨ ਕੁਮਾਰ ਦੀ ਪਤਨੀ ਅਮਨੀਤ ਜ਼ੋ ਖੁਦ ਇੱਕ ਸੀਨੀਅਰ ਆਈ ਏ ਐਸ ਹਨ ਦੇ ਸੰਪਰਕ ਵਿੱਚ ਹਨ ਉਥੇ ਹੀ ਸਾਡੇ ਹਰਿਆਣਾ ਦੇ ਪ੍ਰਧਾਨ ਅਤੇ ਪੰਜਾਬ ਦੇ ਵਿਧਾਇਕ ਵੀ ਕੱਲ ਪਰਿਵਾਰ ਨੂੰ ਮਿਲ ਚੁੱਕੇ ਹਨ ਅਤੇ ਮੈਂ ਵੀ ਪਰਿਵਾਰ ਨੂੰ ਮਿਲਿਆ, ਉਨ੍ਹਾਂ ਨੂੰ ਹਰ ਹੀਲੇ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ ਹੈ।
ਸ੍ਰ ਕਰੀਮਪੁਰੀ ਨੇ ਦੱਸਿਆ ਕਿ ਪਰਿਵਾਰ ਨੇ ਸਾਨੂੰ ਦੱਸਿਆ ਕਿ ਉਹ ਲਗਾਤਾਰ ਹਰਿਆਣਾ ਦੀ ਭਾਜਪਾ ਸਰਕਾਰ ਤੋਂ ਇਹ ਮੰਗ ਕਰਦੇ ਆ ਰਹੇ ਹਨ ਕਿ ਖੁਦਕੁਸ਼ੀ ਨੋਟ ਵਿੱਚ ਜਿੰਨ੍ਹਾ ਆਈ ਏ ਐਸ, ਆਈ ਪੀ ਐਸ ਅਧਿਕਾਰੀਆਂ ਦੇ ਨਾਮ ਲਿਖੇ ਹੋਏ ਹਨ ਉਨ੍ਹਾ ਦੇ ਨਾਮ ਐੱਫ ਆਈ ਆਰ ਚ ਦਰਜ ਕੀਤੇ ਜਾਣ ਪਰ ਅਫਸੋਸ ਕਿ ਉਨ੍ਹਾਂ ਚੋਂ ਕਿਸੇ ਇੱਕ ਦਾ ਨਾਮ ਵੀ ਨਾਮਜਦ ਨਹੀਂ ਕੀਤਾਂ ਗਿਆ।
ਸ੍ਰ ਕਰੀਮਪੁਰੀ ਨੇ ਕਿਹਾ ਕਿ ਖੁਦਕੁਸ਼ੀ ਨੋਟ ਖੁਦ ਇੱਕ ਵੱਡਾ ਸਬੂਤ ਹੈ ਜਿਸਨੂੰ ਨਜਰਅੰਦਾਜ ਕਰਕੇ ਜਿਸ ਪ੍ਰਕਾਰ ਕਾਰਵਾਈ ਕੀਤੀ ਜਾ ਰਹੀ ਹੈ ਉਹ ਸਿੱਧ ਕਰਦੀ ਹੈ ਭਾਜਪਾ ਦੀ ਦਲਿਤ ਵਿਰੋਧੀ ਸੋਚ ਦੇ ਚੱਲਦਿਆਂ ਹਰਿਆਣਾ ਦੀ ਭਾਜਪਾ ਸਰਕਾਰ ਦੋਸ਼ੀਆਂ ਨੂੰ ਬਚਾਉਣ ਦੇ ਯਤਨ ਕਰ ਰਹੀ ਹੈ। ਸ੍ਰ ਕਰੀਮਪੁਰੀ ਨੇ ਦੱਸਿਆ ਕਿ ਪਰਿਵਾਰ ਦੀ ਸਹਿਮਤੀ ਤੋਂ ਬਿਨ੍ਹਾਂ ਹਸਪਤਾਲ ਚੋਂ ਮ੍ਰਿਤਕ ਦੀ ਲਾਸ਼ ਨੂੰ ਪੀਜੀਆਈ ਹਸਪਤਾਲ ਵਿੱਚ ਤਬਦੀਲ ਕਰਨਾ ਇਹੀ ਸਿੱਧ ਕਰਦਾ ਹੈ।
ਸ੍ਰ ਕਰੀਮਪੁਰੀ ਨੇ ਕਿਹਾ ਕਿ ਇਹ ਹਮਲਾ ਹੈ ਜਾਤੀ ਉਤਪੀੜਨ ਦਾ। ਖੁਦਕੁਸ਼ੀ ਨੋਟ ਵਿੱਚ ਵੀ ਮ੍ਰਿਤਕ ਨੇ ਇਹੀ ਲਿਖਿਆ ਕਿ ਉਸਦਾ ਪੰਜ ਸਾਲ ਤੋਂ ਜਾਤੀ ਉਤਪੀੜਨ ਹੋ ਰਿਹਾ ਸੀ। ਉਸਨੇ ਲਿਖਿਆ ਹੈ ਕਿ ਮੈਨੂੰ ਲਗਾਤਾਰ ਅਪਮਾਨਿਤ ਕੀਤਾ ਜਾ ਰਿਹਾ ਸੀ, ਮੇਰੀ ਛੁੱਟੀ ਮਨਜੂਰ ਨਹੀਂ ਸੀ ਕੀਤੀ ਜਾ ਰਹੀ, ਮੇਰੇ ਉੱਤੇ ਅੱਤਿਆਚਾਰ ਹੋ ਰਿਹਾ ਸੀ, ਮੈਨੂੰ ਇਨਸਾਫ਼ ਨਹੀਂ ਮਿਲ ਰਿਹਾ ਸੀ। ਉਹ ਵਿਅਕਤੀ ਪੰਜ ਸਾਲ ਤੋਂ ਇਸ ਜਾਤੀ ਉਤਪੀੜਨ ਦਾ ਸਾਹਮਣਾ ਕਰ ਰਿਹਾ ਸੀ ਜਿਸਨੂੰ ਉਸਦੀ ਚੰਗੀ ਕਾਰਗੁਜਾਰੀ ਕਰਕੇ ਰਾਸ਼ਟਰਪਤੀ ਐਵਾਰਡ ਮਿਲਿਆ ਹੋਇਆ ਸੀ।
ਸ੍ਰ ਕਰੀਮਪੁਰੀ ਨੇ ਕਿਹਾ ਸਾਰੇ ਘਟਨਾ ਕ੍ਰਮ ਨੂੰ ਦੇਖਦੇ ਹੋਏ ਇਸਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਇਹ ਫੈਸਲਾ ਕੀਤਾ ਕਿ 13 ਅਕਤੂਬਰ ਨੂੰ ਰੋਸ ਪ੍ਰਦਰਸ਼ਨ ਦੌਰਾਨ ਡੀਸੀਆਂ ਰਾਹੀਂ ਦੇਸ਼ ਦੀ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜੇ ਜਾਣਗੇ ਤਾਂ ਕਿ ਚੀਫ ਜਸਟਿਸ ਆਫ ਇੰਡੀਆ ਬੀ ਆਰ ਗਵਈ ਦੇ ਮਾਮਲੇ ਵਾਂਗ ਭਾਜਪਾ ਇਸ ਮਾਮਲੇ ਨੂੰ ਵੀ ਕਿਤੇ ਦਬਾਅ ਨਾ ਲਵੇ। ਉਨ੍ਹਾਂ ਕਿਹਾ ਕਿ ਤੁਸੀ ਦੇਖ ਹੀ ਚੁੱਕੇ ਹੋ ਕਿ ਜਿਸਨੇ ਸਾਨੂੰ ਇਨਸਾਫ਼ ਦੇਣਾ ਹੈ ਉਹ ਚੀਫ ਜਸਟਿਸ ਵੀ ਇਸ ਜਾਤੀਵਾਦੀ ਵਿਵਸਥਾ ਤੋਂ ਬਚ ਨਹੀਂ ਰਿਹਾ ਉਥੇ ਅਸੀਂ ਕਿ ਉਮੀਦ ਕਰ ਸਕਦੇ ਹਾਂ। ਇਸ ਲਈ ਸਾਡਾ ਕੋਈ ਹੋਰ ਅਧਿਕਾਰੀ ਅਜਿਹੀ ਵਿਵਸਥਾ ਦਾ ਸ਼ਿਕਾਰ ਨਾ ਹੋਵੇ ਅਸੀਂ ਇਹ ਸੰਘਰਸ਼ ਵਿੱਢਣ ਦਾ ਫੈਸਲਾ ਕੀਤਾ ਹੈ ਜਿਸ ਵਿੱਚ ਸ਼ਾਮਿਲ ਹੋਣ ਲਈ ਅਸੀਂ ਆਮ ਜਨ ਤੋਂ ਇਲਾਵਾ ਮੁਲਾਜਮ ਅਤੇ ਅਫ਼ਸਰਸ਼ਾਹੀ ਨੂੰ ਵੀ ਖੁੱਲਾ ਸੱਦਾ ਦਿੰਦੇ ਹਾਂ ਕਿ ਉਹ ਵੀ ਇਨਸਾਫ਼ ਦੀ ਲੜਾਈ ਦਾ ਹਿੱਸਾ ਬਣਨ।
No comments
Post a Comment