30 ਨਵੰਬਰ ਨੂੰ ਕਬੱਡੀ ਓਪਨ ਤੇ 65 ਕਿਲੋ ਦੀਆਂ ਨਾਮੀਂ ਟੀਮਾਂ ਦੇ ਹੋਣਗੇ ਭੇੜ : ਮਾਂਗਟ, ਮਿੰਟੂ
ਸਾਹਨੇਵਾਲ, ਕੋਹਾੜਾ, ਲੁਧਿਆਣਾ (ਅਮਨਦੀਪ ਸਿੰਘ ਰਾਮਗੜ੍ਹ, ਹਰਸ਼ਦੀਪ ਸਿੰਘ ਮਹਿਦੂਦਾਂ) ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਚੰਡੀਗੜ੍ਹ ਰੋਡ ਤੇ ਪੈਂਦੇ ਪਿੰਡ ਰਾਮਗੜ੍ਹ ਦਾ 21ਵਾਂ ਸ਼ਾਨਦਾਰ ਖੇਡ ਮੇਲਾ 30 ਨਵੰਬਰ ਨੂੰ ਪਿੰਡ ਦੇ ਖੇਡ ਗਰਾਊਂਡ ਵਿੱਚ ਸ਼ਾਨੋ ਸ਼ੌਕਤ ਨਾਲ ਹੋਵੇਗਾ। ਜਿਸ ਬਾਰੇ ਜਾਣਕਾਰੀ ਦਿੰਦਿਆਂ ਸਪੋਰਟ ਕਲੱਬ ਰਾਮਗੜ੍ਹ ਦੇ ਪ੍ਰਧਾਨ ਕਮਲ ਮਾਂਗਟ ਅਤੇ ਮਿੰਟੂ ਸਿੰਘ ਨੇ ਦੱਸਿਆ ਕਿ 30 ਨਵੰਬਰ ਨੂੰ ਹੋਣ ਵਾਲੇ ਇਸ ਖੇਡ ਮੇਲੇ ਵਿੱਚ ਇੱਕ ਪਿੰਡ ਓਪਨ ਦੀਆਂ 16 ਟੀਮਾਂ ਅਤੇ 65 ਕਿਲੋ ਦੀਆਂ 8 ਤੇ ਟੀਮਾਂ ਭਾਗ ਲੈਣਗੀਆਂ। ਖੇਡ ਮੇਲੇ ਦਾ ਉਦਘਾਟਨ ਬੀ ਸੀ ਨਾਗਪਾਲ ਕਰਨਗੇ ਅਤੇ ਕੱਬਡੀ ਕੱਪ ਦਾ ਉਦਘਾਟਨ ਖੰਡ ਮਿੱਲ ਬੁੱਢੇਵਾਲ ਦੇ ਚੈਅਰਮੈਨ ਜੋਰਾਵਰ ਸਿੰਘ ਮੁੰਡੀਆਂ ਕਰਨਗੇ। ਸ੍ਰ ਮਾਂਗਟ ਨੇ ਦੱਸਿਆ ਕਿ ਖੇਡ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਸ਼ਿਰਕਤ ਕਰਨਗੇ ਅਤੇ ਸ਼ਾਮ ਨੂੰ ਉਨ੍ਹਾਂ ਦੁਆਰਾ ਹੀ ਇਨਾਮਾਂ ਦੀ ਵੰਡ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਬੱਡੀ ਓਪਨ ਦੀ ਜੇਤੂ ਟੀਮ ਨੂੰ ਇੱਕ ਲੱਖ ਰੁਪਏ ਦਾ ਨਕਦ ਇਨਾਮ ਅਤੇ ਕੱਪ ਦਿੱਤਾ ਜਾਵੇਗਾ ਜਦਕਿ ਦੂਜੇ ਨੰਬਰ ਉੱਤੇ ਰਹਿਣ ਵਾਲੀ ਟੀਮ ਨੂੰ 71000 ਰੁਪਏ ਦਾ ਨਕਦ ਇਨਾਮ ਅਤੇ ਕੱਪ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਖੇਡ ਮੇਲੇ ਵਿੱਚ ਤਾਸ਼ ਦੇ ਮੁਕਾਬਲੇ ਵੀ ਲੋਕਾਂ ਲਈ ਖਿੱਚ ਦਾ ਕੇਂਦਰ ਹੋਣਗੇ। ਤਾਸ਼ ਦੀ ਜੇਤੂ ਟੀਮ ਨੂੰ 21000 ਰੁਪਏ ਇਨਾਮ ਦਿੱਤਾ ਜਾਵੇਗਾ। ਇਸ ਮੌਕੇ ਗੁਰੀ ਮਾਂਗਟ, ਗੋਰਾ ਮਾਂਗਟ, ਟੋਨੀ, ਹਨੀ, ਜੋਤ ਰਾਮਗੜ੍ਹ, ਰਨਾਲਡੋ ਰਾਮਗੜ੍ਹ, ਨੀਟਾ ਮਾਂਗਟ, ਜੱਸੀ ਮਾਂਗਟ, ਵਿੱਕੀ ਮਾਂਗਟ, ਤੇਜੀ ਮਾਂਗਟ ਅਤੇ ਸਮੂਹ ਨਗਰ ਨਿਵਾਸੀ ਹਾਜਰ ਸਨ।



No comments
Post a Comment