Latest Articles
30 ਨਵੰਬਰ ਨੂੰ ਕਬੱਡੀ ਓਪਨ ਤੇ 65 ਕਿਲੋ ਦੀਆਂ ਨਾਮੀਂ ਟੀਮਾਂ ਦੇ ਹੋਣਗੇ ਭੇੜ : ਮਾਂਗਟ, ਮਿੰਟੂ
ਸਾਹਨੇਵਾਲ, ਕੋਹਾੜਾ, ਲੁਧਿਆਣਾ (ਅਮਨਦੀਪ ਸਿੰਘ ਰਾਮਗੜ੍ਹ, ਹਰਸ਼ਦੀਪ ਸਿੰਘ ਮਹਿਦੂਦਾਂ) ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਚੰਡੀਗੜ੍ਹ ਰੋਡ ਤੇ ਪੈਂਦੇ ਪਿੰਡ ਰਾਮਗੜ੍ਹ ਦਾ 21ਵਾਂ ਸ਼ਾਨਦਾਰ ਖੇਡ ਮੇਲਾ 30 ਨਵੰਬਰ ਨੂੰ ਪਿੰਡ ਦੇ ਖੇਡ ਗਰਾਊਂਡ ਵਿੱਚ ਸ਼ਾਨੋ ਸ਼ੌਕਤ ਨਾਲ ਹੋਵੇਗਾ। ਜਿਸ ਬਾਰੇ ਜਾਣਕਾਰੀ ਦਿੰਦਿਆਂ ਸਪੋਰਟ ਕਲੱਬ ਰਾਮਗੜ੍ਹ ਦੇ ਪ੍ਰਧਾਨ ਕਮਲ ਮਾਂਗਟ ਅਤੇ ਮਿੰਟੂ ਸਿੰਘ ਨੇ ਦੱਸਿਆ ਕਿ 30 ਨਵੰਬਰ ਨੂੰ ਹੋਣ ਵਾਲੇ ਇਸ ਖੇਡ ਮੇਲੇ ਵਿੱਚ ਇੱਕ ਪਿੰਡ ਓਪਨ ਦੀਆਂ 16 ਟੀਮਾਂ ਅਤੇ 65 ਕਿਲੋ ਦੀਆਂ 8 ਤੇ ਟੀਮਾਂ ਭਾਗ ਲੈਣਗੀਆਂ। ਖੇਡ ਮੇਲੇ ਦਾ ਉਦਘਾਟਨ ਬੀ ਸੀ ਨਾਗਪਾਲ ਕਰਨਗੇ ਅਤੇ ਕੱਬਡੀ ਕੱਪ ਦਾ ਉਦਘਾਟਨ ਖੰਡ ਮਿੱਲ ਬੁੱਢੇਵਾਲ ਦੇ ਚੈਅਰਮੈਨ ਜੋਰਾਵਰ ਸਿੰਘ ਮੁੰਡੀਆਂ ਕਰਨਗੇ। ਸ੍ਰ ਮਾਂਗਟ ਨੇ ਦੱਸਿਆ ਕਿ ਖੇਡ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਸ਼ਿਰਕਤ ਕਰਨਗੇ ਅਤੇ ਸ਼ਾਮ ਨੂੰ ਉਨ੍ਹਾਂ ਦੁਆਰਾ ਹੀ ਇਨਾਮਾਂ ਦੀ ਵੰਡ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਬੱਡੀ ਓਪਨ ਦੀ ਜੇਤੂ ਟੀਮ ਨੂੰ ਇੱਕ ਲੱਖ ਰੁਪਏ ਦਾ ਨਕਦ ਇਨਾਮ ਅਤੇ ਕੱਪ ਦਿੱਤਾ ਜਾਵੇਗਾ ਜਦਕਿ ਦੂਜੇ ਨੰਬਰ ਉੱਤੇ ਰਹਿਣ ਵਾਲੀ ਟੀਮ ਨੂੰ 71000 ਰੁਪਏ ਦਾ ਨਕਦ ਇਨਾਮ ਅਤੇ ਕੱਪ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਖੇਡ ਮੇਲੇ ਵਿੱਚ ਤਾਸ਼ ਦੇ ਮੁਕਾਬਲੇ ਵੀ ਲੋਕਾਂ ਲਈ ਖਿੱਚ ਦਾ ਕੇਂਦਰ ਹੋਣਗੇ। ਤਾਸ਼ ਦੀ ਜੇਤੂ ਟੀਮ ਨੂੰ 21000 ਰੁਪਏ ਇਨਾਮ ਦਿੱਤਾ ਜਾਵੇਗਾ। ਇਸ ਮੌਕੇ ਗੁਰੀ ਮਾਂਗਟ, ਗੋਰਾ ਮਾਂਗਟ, ਟੋਨੀ, ਹਨੀ, ਜੋਤ ਰਾਮਗੜ੍ਹ, ਰਨਾਲਡੋ ਰਾਮਗੜ੍ਹ, ਨੀਟਾ ਮਾਂਗਟ, ਜੱਸੀ ਮਾਂਗਟ, ਵਿੱਕੀ ਮਾਂਗਟ, ਤੇਜੀ ਮਾਂਗਟ ਅਤੇ ਸਮੂਹ ਨਗਰ ਨਿਵਾਸੀ ਹਾਜਰ ਸਨ।
ਤਕਸ਼ਿਲਾ ਬੁੱਧ ਵਿਹਾਰ ਕਾਦੀਆਂ ਵਿਖੇ ਕਠਿਨ ਚੀਵਰਦਾਨ ਸਮਾਰੋਹ
ਲੁਧਿਆਣਾ12 ਅਕਤੂਬਰ (ਹਰਸ਼ਦੀਪ ਸਿੰਘ ਮਹਿਦੂਦਾਂ, ਮਨੋਜ)- ਅੱਜ ਤਕਸ਼ਿਲਾ ਮਹਾਂਬੁੱਧ ਵਿਹਾਰ, ਕਾਦੀਆਂ ਲੁਧਿਆਣਾ ਵਿਖੇ ਭਿਖਸ਼ੂ ਸੰਘ ਦੀ ਪ੍ਰਧਾਨਗੀ ਹੇਠ ਕਠਿਨ ਚੀਵਰਦਾਨ ਧੂਮ ਧਾਮ ਨਾਲ ਮਨਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਭਿਖਸ਼ੂ ਸੁਗਤਾ ਨੰਦ ਅਰੁਣਾਚਲ ਪ੍ਰਦੇਸ਼ ਨੇ ਕਿਹਾ ਕਿ ਕਠਿਨ ਚੀਵਰਦਾਨ ਦੀ ਪ੍ਰੰਪਰਾ ਤਥਾਗਤ ਬੁੱਧ ਦੇ ਸਮੇਂ ਤੋਂ ਚੱਲੀ ਆ ਰਹੀ ਹੈ। ਇਹ ਉਤਸਵ ਤਿੰਨ ਮਹੀਨੇ ਦੇ "ਵਰਸ਼ਾਵਾਸ " ਦੀ ਸਮਾਪਤੀ 'ਤੇ ਮਨਾਇਆ ਜਾਂਦਾ ਹੈ। ਜੋ ਹਰੇਕ ਤਰ੍ਹਾਂ ਦੀਆਂ ਕਠਿਨਾਈਆਂ ਨੂੰ ਪਾਰ ਕਰਕੇ ਉਪਾਸਕਾਂ ਵੱਲੋ ਭਿਖਸੂਆਂ ਨੂੰ ਸ਼ਰਧਾ ਨਾਲ ਦਾਨ ਦਿੱਤਾ ਜਾਂਦਾ ਹੈ। ਉਪਰੰਤ ਭੰਤੇ ਪ੍ਰਗਿਆ ਬੋਧੀ , ਭੰਤੇ ਚੰਦਰ ਕੀਰਤੀ ਅਤੇ ਭੰਤੇ ਦਰਸ਼ਨਦੀਪ ਬੋਧੀ ਵਲੋਂ ਭਿਖਸ਼ੂ ਸੁਗਤਾ ਨੰਦ ਦਾ ਸਮਾਗਮ 'ਚ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ। ਭਿਖਸ਼ੂ ਸੰਘ ਵੱਲੋਂ ਉਪਾਸਕਾਂ ਦੇ ਦਾਨ ਦਾ ਅਨੁਮੋਦਰ ਕੀਤਾ ਗਿਆ। ਇਸ ਮੌਕੇ 'ਤੇ 22 ਭਿਖਸ਼ੂਆਂ ਨੇ ਉਪਾਸਕਾਂ ਦਾ ਮਾਰਗ ਦਰਸ਼ਨ ਕੀਤਾ ।
ਇਸ ਮੌਕੇ 'ਤੇ ਐਡਵੋਕੇਟ ਹਰਭਜਨ ਸਾਂਪਲਾ ਪ੍ਰਧਾਨ ਪੰਜਾਬ ਬੁੱਧਿਸ਼ਟ ਸੁਸਾਇਟੀ (ਰਜਿ) ਪੰਜਾਬ, ਮਨੋਜ ਕੁਮਾਰ ਜਨਰਲ ਸਕੱਤਰ, ਰਾਮ ਦਾਸ ਗੁਰੂ ਖਜ਼ਾਨਚੀ, ਡਾ. ਹਰਭਜਨ ਲਾਲ, ਡਾ. ਹਰਬੰਸ ਬਿਰਦੀ ਯੂਕੇ, ਨੈਣਦੀਪ, ਸੰਤੋਖ ਰਾਮ, ਸੋਨੂ ਅੰਬੇਡਕਰ ਬਸਪਾ, ਅਵਤਾਰ ਸਿੰਘ, ਰਾਮ ਨਰਾਇਣ ਬੌਧ, ਡਾ.ਤਰੀ ਭਵਨ, ਸ਼੍ਰੀਮਤੀ ਕਾਂਨਤਾ ਸਾਂਪਲਾ, ਸ਼੍ਰੀਮਤੀ ਮਨਜੀਤ ਕੌਰ ਸਾਂਪਲਾ, ਸ਼੍ਰੀਮਤੀ ਮੀਨੂੰ ਬੌਧ ਧੰਮਾਂ ਵੇਵਜ਼ , ਇਨਕਲਾਬ ਸਿੰਘ, ਜਤਿੰਦਰ ਕੁਮਾਰ, ਵਿਜੇ ਕੁਮਾਰ, ਐਡਵੋਕੇਟ ਕੁਲਵੰਤ ਗੁਰੂ, ਸ਼੍ਰੀਮਤੀ ਸੰਗੀਤਾ, ਸ਼੍ਰੀਮਤੀ ਚਰਨਜੀਤ ਕੌਰ,ਸ਼੍ਰੀਮਤੀ ਸੁਰਿੰਦਰ ਕੌਰ ਬਾਲੀ ਅਤੇ ਹੋਰ ਸੈਂਕੜੇ ਉਪਾਸਕਾਂ ਨੇ ਭਾਗ ਲਿਆ।
ਚੀਫ ਜਸਟਿਸ ਉੱਤੇ ਜੁੱਤੀ ਸੁੱਟਣ ਅਤੇ ਜਾਤੀ ਉਤਪੀੜਨ ਤੋਂ ਬਾਅਦ ਆਈਪੀਐਸ ਅਫਸਰ ਵੱਲੋਂ ਖੁਦਕੁਸ਼ੀ 'ਤੇ ਕੋਈ ਕਾਰਵਾਈ ਨਾ ਹੋਣ ਨਾਲ ਭਾਜਪਾ ਬੇਨਕਾਬ ਹੋਈ : ਆਗੂ
ਲੁਧਿਆਣਾ 13 ਅਕਤੂਬਰ (ਹਰਸ਼ਦੀਪ ਸਿੰਘ ਮਹਿਦੂਦਾਂ, ਜਗਜੀਤ ਸਿੰਘ ਸਾਂਪਲਾ) ਬਹੁਜਨ ਸਮਾਜ ਪਾਰਟੀ ਜਿਲ੍ਹਾ ਲੁਧਿਆਣਾ ਸ਼ਹਿਰੀ ਅਤੇ ਦਿਹਾਤੀ ਟੀਮ ਵੱਲੋਂ ਪੰਜਾਬ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਦੇ ਦਿਸ਼ਾ ਨਿਰਦੇਸ਼ ਉੱਤੇ ਜਿਲ੍ਹੇ ਦੇ ਡੀਸੀ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਦਿੱਤਾ ਗਿਆ। ਜਿਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਸਪਾ ਆਗੂ ਪੰਜਾਬ ਜਨਰਲ ਸਕੱਤਰ ਬਲਵਿੰਦਰ ਬਿੱਟਾ, ਪੰਜਾਬ ਸਕੱਤਰ ਭਾਗ ਸਿੰਘ ਸਰੀਂਹ, ਜ਼ਿਲ੍ਹਾ ਇੰਚਾਰਜ ਪ੍ਰਗਣ ਬਿਲਗਾ, ਦਿਹਾਤੀ ਪ੍ਰਧਾਨ ਨਿਰਮਲ ਸਿੰਘ ਸਾਇਆ, ਜਿਲਾ ਪ੍ਰਧਾਨ ਸ਼ਹਿਰੀ ਬਲਵਿੰਦਰ ਜੱਸੀ ਨੇ ਦੱਸਿਆ ਕਿ ਬੀਤੇ ਦਿਨੀਂ ਹਰਿਆਣਾ ਦੇ ਏਡੀਜੀਪੀ ਵਾਈ ਪੂਰਨ ਕੁਮਾਰ ਨੇ ਹਰਿਆਣਾ ਦੇ ਡੀਜੀਪੀ ਸਮੇਤ ਕੁਝ ਹੋਰਨਾਂ ਅਧਿਕਾਰੀਆਂ ਵੱਲੋਂ ਦਿੱਤੇ ਜਾਤੀ ਉਤਪੀੜਨ ਦੇ ਚੱਲਦਿਆਂ ਆਤਮ ਹੱਤਿਆ ਕਰ ਲਈ ਸੀ ਜਿਸ ਸਬੰਧੀ ਉਸ ਵੱਲੋਂ ਸੁਸਾਇਡ ਨੋਟ ਵੀ ਲਿਖਿਆ ਗਿਆ ਸੀ। ਉਸਦੀ ਆਈ ਏ ਐਸ ਪਤਨੀ ਅਮਨੀਤ ਨੇ ਉਸ ਸੁਸਾਇਡ ਨੋਟ ਦੇ ਅਧਾਰ 'ਤੇ ਸਾਰੇ 15 ਦੋਸ਼ੀਆਂ ਨੂੰ ਜਿਥੇ ਦਰਜ ਮੁਕਦਮੇਂ 'ਚ ਨਾਮਜਦ ਕਰਨ ਦੀ ਮੰਗ ਕੀਤੀ ਸੀ ਉਥੇ ਹੀ ਡੀਜੀਪੀ ਸ਼ਤਰੂਘਣ ਕਪੂਰ ਅਤੇ ਐਸ ਪੀ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਵੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਕਈ ਦਿਨ ਬੀਤ ਜਾਣ ਤੋਂ ਬਾਅਦ ਵੀ ਜਦੋਂ ਹਰਿਆਣਾ ਦੀ ਭਾਜਪਾ ਸਰਕਾਰ ਨੇ ਪਰਿਵਾਰ ਦੀ ਗੱਲ ਨਹੀਂ ਮੰਨੀ ਤਾਂ ਬਸਪਾ ਸੂਬਾ ਪ੍ਰਧਾਨ ਸ੍ਰ ਕਰੀਮਪੁਰੀ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਅੱਜ ਪੰਜਾਬ ਭਰ ਵਿੱਚ ਜ਼ਿਲ੍ਹਾ ਹੈਡ ਕੁਆਟਰਾਂ ਉੱਤੇ ਧਰਨੇ ਦੇਣ ਉਪਰੰਤ ਡੀਸੀ ਰਾਹੀਂ ਦੇਸ਼ ਦੇ ਰਾਸ਼ਟਰਪਤੀ ਨੂੰ ਇਹੀ ਮੰਗ ਤਹਿਤ ਮੰਗ ਪੱਤਰ ਭੇਜੇ ਗਏ ਹਨ। ਆਗੂਆਂ ਨੇ ਕਿਹਾ ਕਿ ਜੇਕਰ ਪਰਿਵਾਰ ਨੂੰ ਇਨਸਾਫ ਨਾ ਦਿੱਤਾ ਗਿਆ ਤਾਂ ਉਹ ਪਾਰਟੀ ਹਾਈ ਕਮਾਂਡ ਵੱਲੋਂ ਤਿੱਖੇ ਤੋਂ ਤਿੱਖੇ ਸੰਘਰਸ਼ ਨੂੰ ਸਫਲ ਬਣਾਉਣ ਲਈ ਹਰ ਕੀਮਤ ਅਦਾ ਕਰਨ ਲਈ ਤਿਆਰ ਹਨ।ਆਗੂਆਂ ਨੇ ਕਿਹਾ ਕਿ ਨਿਆ ਦੀ ਸਭ ਤੋਂ ਉੱਚੀ ਕੁਰਸੀ ਉੱਤੇ ਬਿਰਾਜਮਾਨ ਚੀਫ ਜਸਟਿਸ ਉੱਤੇ ਜਾਤੀ ਮਾਨਸਿਕਤਾ ਤਹਿਤ ਸੁੱਤੀ ਗਈ ਜੁੱਤੀ ਉੱਤੇ ਕੇਂਦਰ ਦੀ ਭਾਜਪਾ ਸਰਕਾਰ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਕਿ ਦੂਜਾ ਇਹ ਭਾਣਾ ਵਾਪਰ ਗਿਆ। ਉਨ੍ਹਾਂ ਕਿਹਾ ਕਿ ਦੋਵਾਂ ਮਾਮਲਿਆਂ ਚ ਭਾਜਪਾ ਸਰਕਾਰ ਦੀ ਕਰਵਾਈ ਕਟਿਹਰੇ ਵਿੱਚ ਖੜ੍ਹੀ ਹੈ ਜ਼ੋ ਇਸ ਗੱਲ ਦਾ ਸੰਕੇਤ ਹੈ ਕਿ ਭਾਜਪਾ ਨੂੰ ਦੇਸ਼ ਦੇ ਦਲਿਤ ਪਿਛੜਿਆਂ ਦੀ ਕੋਈ ਪ੍ਰਵਾਹ ਨਹੀਂ ਭਾਵੇਂ ਇਹ ਉਹ ਕਿੱਡੇ ਵੀ ਅਹੁਦੇ ਉੱਤੇ ਬਿਰਾਜਮਾਨ ਕਿਉਂ ਨਹੀਂ ਪਰ ਬਸਪਾ ਇਸਨੂੰ ਬਰਦਾਸ਼ਤ ਨਹੀਂ ਕਰੇਗੀ ਤੇ ਭਾਜਪਾ ਦਾ ਦਲਿਤ ਪਿਛੜਾ ਵਿਰੋਧੀ ਚੇਹਰਾ ਬੇਨਕਾਬ ਕਰੇਗੀ। ਇਸ ਮੌਕੇ ਬਿੱਟੂ ਸ਼ੇਰਪੁਰ, ਮਨਜੀਤ ਸਿੰਘ ਬਾੜੇਵਾਲ, ਭੁਪਿੰਦਰ ਸਿੰਘ ਜੌੜਾ, ਗੁਰਦੀਪ ਚਮਿੰਡਾ, ਅਮਰੀਕ ਸਿੰਘ ਘੁਲਾਲ, ਗੁਰਮੀਤ ਸਿੰਘ ਰੇਲਵੇ, ਕਮਲ ਘਈ, ਸੁਖਦੇਵ ਚੱਡਾ, ਬਲਜੀਤ ਸਾਇਆਂ, ਇੰਦਰੇਸ਼ ਕੁਮਾਰ, ਸੋਨੂੰ ਕੁਮਾਰ, ਸੁਰਜਨ ਕੁਮਾਰ ਠੇਕੇਦਾਰ, ਬਿਸ਼ੰਬਰ ਲਾਲ, ਮਾਸਟਰ ਰਾਜਕੁਮਾਰ, ਕਰਮ ਪਾਲ ਮੌਰੀਆ, ਮਹਾਂ ਸਿੰਘ ਬਾੜੇਵਾਲ, ਮਾਸਟਰ ਵੀਰ ਸਿੰਘ ਸੰਗੋਵਾਲ, ਜਸਵੀਰ ਸਿੰਘ ਸੰਗੋਵਾਲ, ਬਲਵਿੰਦਰ ਸਿੰਘ ਜਸਪਾਲ ਬਾਂਗਰ, ਹਰਮੀਤ ਸਿੰਘ ਸ਼ੇਰਪੁਰ, ਜਰਨੈਲ ਸਿੰਘ ਡੇਹਲੋਂ, ਤੇਜਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।
Most Reading
-
ਬਿਜਲੀ ਕਾਮੇਂ ਫੇਰ ਜਾ ਸਕਦੇ ਨੇ ਹੜਤਾਲ 'ਤੇ, ਮਾਮਲਾ ਸੁਪਰਡੈਂਟ ਅਤੇ ਉੱਪ ਲੇਖਾਕਾਰ ਦੀ ਮੁਅੱਤਲੀ ਦਾ ਰੋਸ ਪ੍ਰਦਰਸ਼ਨ ਦੌਰਾਨ ਮੁਅੱਤਲੀ ਰੱਦ ਕਰਕੇ ਸੁੰਦਰ ਨਗਰ ਡਵੀਜ਼ਨ ...
-
ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨੇ ਸ਼ੁੱਕਰਵਾਰ ਨੂੰ ਹਰਿਆਣਾ ਨੂੰ 8500 ਕਿਊਸਿਕ ਵਾਧੂ ਪਾਣੀ...
-
Pawan Kalyan Birthday: साउथ सिनेमा के सुपरस्टार पवन कल्याण (Pawan Kalyan) किसी पहचान के मोहताज नहीं हैं. बॉक्स ऑफिस पर उनकी हर मूवी की तूत...
-
South Actress Controversy: मुंबई. फिल्मी दुनिया में सितारों की पर्सनल लाइफ और उनके कमेंट्स को लेकर भी अक्सर चर्चा बनी रहती है. कई बार इवेंट्...





































