BREAKING NEWS
latest

728x90

Call for advertisement

468x60

header-ad

ਕੈਮਬ੍ਰਿਜ ਅਸੈਸਮੈਂਟ ਇੰਟਰਨੈਸ਼ਨਲ ਐਜੂਕੇਸ਼ਨ ਨੇ 20 ਮਈ 2025 ਨੂੰ ਏ ਲੈਵਲ ਬਾਰਵੀਂ, ਏ.ਐਸ.ਲੈਵਲ ਗਿਆਰਵੀਂ ਅਤੇ ਆਈ.ਜੀ.ਸੀ.ਐਸ.ਈ ਦਸਵੀਂ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਕੀਤਾ ਜਿਸ ਨਾਲ ਸਕੂਲ ਕੈਂਪਸ ਜਸ਼ਨਾਂ ਨਾਲ ਭਰ ਗਿਆ

 ਕੈਮਬ੍ਰਿਜ ਅਸੈਸਮੈਂਟ ਇੰਟਰਨੈਸ਼ਨਲ ਐਜੂਕੇਸ਼ਨ ਨੇ 20 ਮਈ 2025 ਨੂੰ ਏ ਲੈਵਲ ਬਾਰਵੀਂ, ਏ.ਐਸ.ਲੈਵਲ ਗਿਆਰਵੀਂ ਅਤੇ ਆਈ.ਜੀ.ਸੀ.ਐਸ.ਈ ਦਸਵੀਂ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਕੀਤਾ ਜਿਸ ਨਾਲ ਸਕੂਲ ਕੈਂਪਸ ਜਸ਼ਨਾਂ ਨਾਲ ਭਰ ਗਿਆ।



ਮੋਹਰੀ ਏ ਲੈਵਲ ਬੈਚ ਵਿੱਚੋਂ 9 ਵਿਦਿਆਰਥੀਆਂ ਨੇ ਏ ਪਲੱਸ ਗ੍ਰੇਡ ਅਤੇ 7 ਵਿਦਿਆਰਥੀਆਂ ਨੇ ਏ ਗ੍ਰੇਡ ਪ੍ਰਾਪਤ ਕਰਕੇ ਇੱਕ ਉੱਚ ਮਿਆਰ ਸਥਾਪਤ ਕੀਤਾ। ਏ.ਐਸ ਲੈਵਲ ਦੇ 24 ਵਿਦਿਆਰਥੀਆਂ ਨੇ ਏ ਗ੍ਰੇਡ ਪ੍ਰਾਪਤ ਕੀਤਾ। ਜਦੋਂ ਕਿ ਆਈ.ਜੀ.ਸੀ.ਐਸ.ਈ ਸਮੂਹ ਦੇ 71 ਏ ਪਲੱਸ ਗ੍ਰੇਡ, 64 ਵਿਦਿਆਰਥੀਆਂ ਨੇ ਏ ਗ੍ਰੇਡ, 4 ਆਈ.ਸੀ.ਈ ਡਿਸਟਿੰਕਸ਼ਨ ਅਤੇ 1 ਆਈ.ਸੀ.ਈ ਮੈਰਿਟ ਨਾਲ ਸਕੂਲ ਦੀ ਉੱਤਮਤਾ ਦੀ ਪਰੰਪਰਾ ਨੂੰ ਬਰਕਰਾਰ ਰੱਖਿਆ।

 ਸਾਰੇ ਵਿਸ਼ਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਭੌਤਿਕ ਵਿਗਿਆਨ ਵਿੱਚ 17 ਵਿਦਿਆਰਥੀਆਂ ਏ ਪਲੱਸ ਅਤੇ 6 ਵਿਦਿਆਰਥੀ ਏ ਗ੍ਰੇਡ ਪ੍ਰਾਪਤ ਕੀਤਾ ਹੈ। ਗਣਿਤ ਵਿੱਚ 13 ਵਿਦਿਆਰਥੀਆਂ ਏ ਪਲੱਸ ਅਤੇ 12 ਵਿਦਿਆਰਥੀਆਂ ਏ ਗ੍ਰੇਡ ਪ੍ਰਾਪਤ ਕੀਤਾ ਹੈ। ਰਸਾਇਣ ਵਿਗਿਆਨ ਵਿੱਚ 14 ਵਿਦਿਆਰਥੀਆਂ ਨੇ ਏ ਪਲੱਸ ਅਤੇ 9 ਵਿਦਿਆਰਥੀਆਂ ਨੇ ਏ ਗ੍ਰੇਡ ਪ੍ਰਾਪਤ ਕੀਤਾ ਹੈ।ਆਈ.ਸੀ.ਟੀ ਵਿੱਚ 5 ਵਿਦਿਆਰਥੀਆਂ ਏ ਪਲੱਸ ਅਤੇ 3 ਵਿਦਿਆਰਥੀਆਂ ਨੇ ਏ ਗ੍ਰੇਡ ਪ੍ਰਾਪਤ ਕੀਤਾ। ਵਾਤਾਵਰਨ ਵਿੱਚ 5 ਵਿਦਿਆਰਥੀਆਂ ਏ ਪਲੱਸ ਅਤੇ 4 ਵਿਦਿਆਰਥੀਆਂ ਏ ਗ੍ਰੇਡ ਅਤੇ ਅੰਗਰੇਜ਼ੀ ਵਿੱਚ 12 ਵਿਦਿਆਰਥੀਆਂ ਏ ਗ੍ਰੇਡ ਪ੍ਰਾਪਤ ਕੀਤਾ ਹੈ।

ਕਾਮਰਸ ਸਟ੍ਰੀਮ ਦੇ ਵਿਦਿਆਰਥੀ ਰਯਾਨ ਗੁਪਤਾ ਏ ਲੈਵਲ ਪ੍ਰਾਪਤ ਕੀਤਾ ਅਤੇ ਹੋਰ 4  ਵਿਦਿਆਰਥੀਆਂ ਨੇ ਏ ਪਲੱਸ ਅਤੇ 1  ਵਿਦਿਆਰਥੀ ਏ ਸਕੋਰ ਪ੍ਰਾਪਤ ਕੀਤਾ। ਸਾਇੰਸ ਸਟ੍ਰੀਮ ਤੋਂ ਪ੍ਰਿਯਲ ਗੁਪਤਾ ਨੇ ਏ ਪਲੱਸ ਅਤੇ 3 ਹੋਰ ਵਿਦਿਆਰਥੀਆਂ ਏ ਗ੍ਰੇਡ ਪ੍ਰਾਪਤ ਕੀਤਾ। ਏ.ਐਸ ਲੈਵਲ ਦੇ ਵਿਦਿਆਰਥੀ ਲਕਸ਼ ਮਿੱਤਲ (3 ਏ) ਅਤੇ ਮਨਸਿਫ਼ਤ ਕੌਰ (4 ਏ) ਕਾਮਰਸ ਸਟ੍ਰੀਮ ਤੋਂ ਸ਼ਾਨਦਾਰ ਨਤੀਜੇ ਪ੍ਰਦਰਸ਼ਿਤ ਕੀਤੇ। ਸਾਇੰਸ ਸਟ੍ਰੀਮ ਤੋਂ ਸੁਖਮੀਨ ਕੌਰ ਨੇ 4 ਏ ਗ੍ਰੇਡ ਪ੍ਰਾਪਤ ਕੀਤੇ।

ਆਈ.ਜੀ.ਸੀ.ਐਸ.ਈ ਪੱਧਰ 'ਤੇ ਸਾਇੰਸ ਸਟ੍ਰੀਮ ਤੋਂ ਅਨੁਸ਼ਕਾ ਵੋਹਰਾ ਅਤੇ ਅਨਾਹਿਤਾ ਮਲਹੋਤਰਾ ਨੇ ਕ੍ਰਮਵਾਰ 5 ਏ ਪਲੱਸ ਅਤੇ 4 ਏ ਪਲੱਸ ਗ੍ਰੇਡ ਪ੍ਰਾਪਤ ਕੀਤੇ ਜਦੋਂ ਕਿ ਇਨਾਇਤ ਪਲਟਾ ਨੇ 2 ਏ ਪਲੱਸ ਅਤੇ 3 ਏ ਗ੍ਰੇਡ ਪ੍ਰਾਪਤ ਕੀਤੇ।

ਸਕੂਲ ਮੈਨੇਜਰ ਸੀਨੀਅਰ ਚੈਂਟਲ ਅਤੇ ਪ੍ਰਿੰਸੀਪਲ ਸੀਨੀਅਰ ਸ਼ਾਂਤੀ ਡਿਸੂਜ਼ਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀਆਂ ਸ਼ਲਾਘਾਯੋਗ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ।
« PREV
NEXT »

No comments